ਸਪੋਰਟਸ ਡੈਸਕ : ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਇੰਗਲੈਂਡ ਖਿਲਾਫ ਖੇਡਣਾ ਬਹੁਤ ਰਾਸ ਆ ਰਿਹਾ ਹੈ। ਭਾਰਤ ਦੀ ਤਰ੍ਹਾਂ ਇੰਗਲੈਂਡ ਖਿਲਾਫ ਵੀ ਉਸ ਦਾ ਰਿਕਾਰਡ ਮਜ਼ਬੂਤ ਹੈ। ਕੱਲ੍ਹ ਨਾਟਿੰਘਮ ਵਿਚ ਖੇਡੇ ਗਏ ਪਹਿਲੇ ਇਕ ਰੋਜ਼ਾ ਮੈਚ ਵਿਚ ਹੈੱਡ ਨੇ 154 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਸਿਰਫ਼ 44 ਓਵਰਾਂ ਵਿਚ 316 ਦੌੜਾਂ ਦਾ ਟੀਚਾ ਹਾਸਲ ਕਰਨ 'ਚ ਮਦਦ ਕੀਤੀ। ਜਦੋਂ ਵੀ ਉਹ ਇੰਗਲੈਂਡ ਦੇ ਸਾਹਮਣੇ ਆਉਂਦੇ ਹਨ, ਉਦੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਨਾਟਿੰਘਮ ਵਨਡੇ 'ਚ ਆਸਟ੍ਰੇਲੀਆ ਦੇ ਸਾਹਮਣੇ 300 ਦੌੜਾਂ ਦਾ ਟੀਚਾ ਸੀ ਪਰ ਇਹ ਹੈੱਡ ਹੀ ਸੀ ਜਿਸ ਨੇ ਵੱਡਾ ਸੈਂਕੜਾ ਲਗਾਇਆ ਅਤੇ ਆਪਣੀ ਟੀਮ ਨੂੰ 6 ਓਵਰ ਬਾਕੀ ਰਹਿੰਦਿਆਂ ਮੈਚ ਜਿੱਤਣ 'ਚ ਮਦਦ ਕੀਤੀ। ਫਾਰਮ 'ਚ ਹੈੱਡ ਹੋਣ ਨਾਲ ਇੰਗਲੈਂਡ ਦਾ 370 ਦੌੜਾਂ ਦਾ ਟੀਚਾ ਵੀ ਘੱਟ ਹੋ ਜਾਣਾ ਸੀ।
ਟ੍ਰੈਵਿਸ ਹੈੱਡ ਦੇ ਸੈਂਕੜੇ
128 ਬਨਾਮ ਪਾਕਿਸਤਾਨ, ਐਡੀਲੇਡ ਓਵਲ, 2017
101 ਬਨਾਮ ਪਾਕਿਸਤਾਨ, ਗੱਦਾਫੀ ਸਟੇਡੀਅਮ, 2022
152 ਬਨਾਮ ਇੰਗਲੈਂਡ, ਮੈਲਬੌਰਨ ਕ੍ਰਿਕਟ ਗਰਾਊਂਡ, 2022
109 ਬਨਾਮ ਨਿਊਜ਼ੀਲੈਂਡ, ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, 2023
137 ਬਨਾਮ ਭਾਰਤ, ਨਰਿੰਦਰ ਮੋਦੀ ਸਟੇਡੀਅਮ, 2023
154 ਬਨਾਮ ਆਸਟ੍ਰੇਲੀਆ, ਨਾਟਿੰਘਮ, 2024
ਇੰਗਲੈਂਡ ਖ਼ਿਲਾਫ਼ ਟ੍ਰੈਵਿਸ ਹੈੱਡ ਦੀਆਂ ਆਖਰੀ 8 ਵਨਡੇ ਪਾਰੀਆਂ
51 (39)
63 (64)
56 (42)
69 (57)
19 (28)
152 (130)
11 (11)
154* (129)
ਟ੍ਰੈਵਿਸ ਨੇ ਇੰਗਲੈਂਡ ਖਿਲਾਫ 15 ਪਾਰੀਆਂ 'ਚ 800 ਦੌੜਾਂ ਬਣਾਈਆਂ ਹਨ, ਜੋ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀਆਂ ਹਨ।
ਇਸ ਤਰ੍ਹਾਂ ਰਿਹਾ ਮੁਕਾਬਲਾ
ਇੰਗਲੈਂਡ ਦਾ ਸਲਾਮੀ ਬੱਲੇਬਾਜ਼ ਫਿਲਿਪ ਸਾਲਟ 8ਵੇਂ ਓਵਰ 'ਚ 17 ਦੌੜਾਂ ਬਣਾ ਕੇ ਆਊਟ ਹੋ ਗਿਆ ਪਰ ਫਿਰ ਵਿਲ ਜੈਕਸ ਨਾਲ ਮਿਲ ਕੇ ਬੇਨ ਡੰਕੇਟ ਨੇ ਸਕੋਰ ਨੂੰ 168 ਤੱਕ ਪਹੁੰਚਾਇਆ। ਜੈਕ ਨੇ 56 ਗੇਂਦਾਂ 'ਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ। ਇਸ ਦੌਰਾਨ ਕਪਤਾਨ ਹੈਰੀ ਬਰੂਕ 31 ਗੇਂਦਾਂ ਵਿਚ 39 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਜੈਮੀ ਸਮਿਥ 19 ਗੇਂਦਾਂ ਵਿਚ 23 ਦੌੜਾਂ ਬਣਾ ਕੇ ਆਊਟ ਹੋ ਗਏ। ਡੰਕੇਟ ਨੇ 91 ਗੇਂਦਾਂ ਵਿਚ 95 ਦੌੜਾਂ ਬਣਾਈਆਂ ਅਤੇ ਸਕੋਰ 315 ਤੱਕ ਪਹੁੰਚ ਗਿਆ। ਜਵਾਬ ਵਿਚ ਆਸਟ੍ਰੇਲੀਆ ਦੀ ਸ਼ੁਰੂਆਤ ਚੰਗੀ ਰਹੀ। ਕਪਤਾਨ ਮਾਰਸ਼ 10 ਦੌੜਾਂ ਬਣਾ ਕੇ ਆਊਟ ਹੋਏ, ਜਦਕਿ ਸਟੀਵ ਸਮਿਥ ਨੇ 32 ਦੌੜਾਂ ਬਣਾ ਕੇ ਹੈੱਡ ਦਾ ਸਾਥ ਦਿੱਤਾ। ਹੈੱਡ ਨੇ ਸ਼ਾਨਦਾਰ ਸੈਂਕੜਾ ਲਗਾਇਆ। ਲੈਬੁਸ਼ਗਨ (77) ਨੇ ਬਰਾਬਰ ਦਾ ਸਾਥ ਦਿੱਤਾ ਅਤੇ ਆਸਟ੍ਰੇਲੀਆ ਨੇ 44 ਓਵਰਾਂ ਵਿਚ ਮੈਚ ਜਿੱਤ ਲਿਆ। ਹੈੱਡ ਦੇ ਬੱਲੇ ਤੋਂ 154 ਦੌੜਾਂ ਆਈਆਂ।
ਦੋਵਾਂ ਟੀਮਾਂ ਦੀ ਪਲੇਇੰਗ 11
ਆਸਟ੍ਰੇਲੀਆ : ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼ (ਕਪਤਾਨ), ਸਟੀਵਨ ਸਮਿਥ, ਕੈਮਰਨ ਗ੍ਰੀਨ, ਮਾਰਨਸ ਲੈਬੁਸ਼ਗਨ, ਅਲੈਕਸ ਕੈਰੀ (ਵਿਕਟਕੀਪਰ), ਮੈਥਿਊ ਸ਼ਾਰਟ, ਆਰੋਨ ਹਾਰਡੀ, ਸੀਨ ਐਬੋਟ, ਬੇਨ ਡਵਾਰਸ਼ੁਇਸ, ਐਡਮ ਜ਼ੈਂਪਾ।
ਇੰਗਲੈਂਡ : ਫਿਲਿਪ ਸਾਲਟ, ਬੇਨ ਡਕੇਟ, ਵਿਲ ਜੈਕ, ਹੈਰੀ ਬਰੂਕ (ਕਪਤਾਨ), ਜੈਮੀ ਸਮਿਥ (ਵਿਕਟਕੀਪਰ), ਲਿਆਮ ਲਿਵਿੰਗਸਟੋਨ, ਜੈਕਬ ਬੈਥਲ, ਬ੍ਰਾਇਰਨ ਕਾਰਸੇ, ਜੋਫਰਾ ਆਰਚਰ, ਮੈਥਿਊ ਪੋਟਸ, ਆਦਿਲ ਰਸ਼ੀਦ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs BAN, 1st Test, Day 2: ਬੰਗਲਾਦੇਸ਼ 149 ਦੌੜਾਂ 'ਤੇ ਢੇਰ, ਭਾਰਤ ਦੀ ਪਹਿਲੀ ਪਾਰੀ 'ਚ 227 ਦੌੜਾਂ ਦੀ ਬੜ੍ਹਤ
NEXT STORY