ਲੰਡਨ- ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋ ਚੁੱਕੀ ਹੈ। ਟੈਸਟ ਸੀਰੀਜ਼ ਦਾ ਪਹਿਲਾ ਮੈਚ ਇਤਿਹਾਸਕ ਲਾਰਡਸ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਟੈਸਟ ਮੈਚ ਦੇ ਪਹਿਲੇ ਹੀ ਦਿਨ ਨਿਊਜ਼ੀਲੈਂਡ ਦੇ ਲਈ ਡੈਬਿਊ ਕਰਨ ਵਾਲੇ ਡੇਵੋਨ ਨੇ ਆਪਣੇ ਪਹਿਲੇ ਹੀ ਮੈਚ 'ਚ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ ਹੈ। ਸਲਾਮੀ ਬੱਲੇਬਾਜ਼ ਦੇ ਲਈ ਕਾਨਵੇ ਨੇ ਲਾਰਡਸ ਦੇ ਮੈਦਾਨ 'ਤੇ ਪਹਿਲੇ ਹੀ ਦਿਨ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
ਇਹ ਖ਼ਬਰ ਪੜ੍ਹੋ- ਜੋਕੋਵਿਚ ਆਸਾਨ ਜਿੱਤ ਨਾਲ ਦੂਜੇ ਦੌਰ ’ਚ
ਪਹਿਲਾਂ ਬੱਲੇਬਾਜ਼ੀ ਦੇ ਲਈ ਆਈ ਨਿਊਜ਼ੀਲੈਂਢ ਦੀ ਟੀਮ ਨੂੰ ਪਹਿਲਾ ਝਟਕਾ ਟਾਮ ਲੈਥਮ ਦੇ ਰੂਪ 'ਚ ਲੱਗਿਆ। ਇਸ ਤੋਂ ਬਾਅਦ ਬੱਲੇਬਾਜ਼ੀ ਦੇ ਲਈ ਆਏ ਕਪਤਾਨ ਕੇਨ ਵਿਲੀਅਮਸਨ 13 ਦੌੜਾਂ 'ਤੇ ਜੇਮਸ ਐਂਡਰਸਨ ਦਾ ਸ਼ਿਕਾਰ ਹੋ ਗਏ ਪਰ ਡੇਵੋਨ ਕਾਨਵੇ ਨੇ ਇਕ ਪਾਸਾ ਸੰਭਾਲਿਆ ਹੋਇਆ ਸੀ। ਕਾਵਨੇ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣੇ ਪਹਿਲੇ ਹੀ ਮੈਚ 'ਚ ਸੈਂਕੜਾ ਲਗਾ ਦਿੱਤਾ। ਉਹ ਡੈਬਿਊ ਮੈਚ 'ਚ ਹੀ ਨਿਊਜ਼ੀਲੈਂਡ ਦੇ ਲਈ ਸੈਂਕੜਾ ਲਗਾਉਣ ਵਾਲੇ 12ਵੇਂ ਖਿਡਾਰੀ ਬਣ ਗਏ ਹਨ ਤੇ ਲਾਰਡਸ 'ਚ ਅਜਿਹਾ ਕਰਨ ਵਾਲੇ ਸਿਰਫ 6ਵੇਂ ਬੱਲੇਬਾਜ਼ ਹਨ।
ਇਹ ਖ਼ਬਰ ਪੜ੍ਹੋ- ਪੋਲੈਂਡ ਨੇ ਰੂਸ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ
ਟੈਸਟ ਡੈਬਿਊ 'ਤੇ ਲਾਰਡਸ 'ਚ ਸੈਂਕੜਾ ਲਗਾਉਣ ਵਾਲੇ ਵਿਦੇਸ਼ੀ ਖਿਡਾਰੀ
ਹੈਰੀ ਗ੍ਰਾਹਮ- 1893
ਸੌਰਵ ਗਾਂਗੁਲੀ- 1996
ਡੇਵੋਨ ਕਾਨਵੇ- 2021
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
‘ਘਰੇਲੂ ਕ੍ਰਿਕਟ ’ਚ ਕੇਂਦਰੀ ਕਰਾਰ ਦੀ ਮੰਗ ਤੇਜ਼’
NEXT STORY