ਲੰਡਨ, (ਭਾਸ਼ਾ)– ਇੰਗਲੈਂਡ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਐਲਕਸ ਹੇਲਸ ਨੇ ਸ਼ੁੱਕਰਵਾਰ ਨੂੰ ਕੌਮਾਂਤਰੀ ਕ੍ਰਿਕਟ ਤੋਂ ਤੁਰੰਤ ਪ੍ਰਭਾਵ ਨਾਲ ਸੰਨਿਆਸ ਦਾ ਐਲਾਨ ਕਰ ਦਿੱਤਾ। ਹੇਲਸ ਨੇ ਅਗਸਤ 2011 ’ਚ ਮਾਨਚੈਸਟਰ ’ਚ ਟੀ-20 ਕੌਮਾਂਤਰੀ ’ਚ ਭਾਰਤ ਵਿਰੁੱਧ ਕੌਮਾਂਤਰੀ ਕ੍ਰਿਕਟ ’ਚ ਡੈਬਿਊ ਕੀਤਾ ਸੀ। ਉਸ ਨੇ 11 ਟੈਸਟ, 70 ਵਨ ਡੇ ਤੇ 75 ਟੀ-20 ’ਚ ਇੰਗਲੈਂਡ ਦੀ ਪ੍ਰਤੀਨਿਧਤਾ ਕੀਤੀ। ਕੌਮਾਂਤਰੀ ਮੰਚ ’ਤੇ ਹੇਲਸ ਦੀ ਆਖਰੀ ਪ੍ਰਭਾਵਸ਼ਾਲੀ ਪਾਰੀ ਵੀ ਭਾਰਤ ਖਿਲਾਫ ਸੀ। ਉਸ ਨੇ ਆਸਟਰੇਲੀਆ ਵਿਚ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ’ਚ 47 ਗੇਂਦਾਂ ’ਚ 86 ਦੌੜਾਂ (4 ਚੌਕਿਆਂ ਤੇ 7 ਛੱਕਿਆਂ) ਦੀ ਤਾਬੜਤੋੜ ਪਾਰੀ ਖੇਡੀ ਸੀ। ਹੇਲਸ ਤੇ ਜੋਸ ਬਟਲਰ (ਅਜੇਤੂ 80) ਨੇ ਐਡੀਲੇਡ ’ਚ 169 ਦੌੜਾਂ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੂੰ 10 ਵਿਕਟਾਂ ਨਾਲ ਜਿੱਤ ਦਿਵਾਈ ਸੀ।
ਏਸ਼ੇਜ਼ 2027 'ਤੇ ਹਨ ਨਾਥਨ ਲਿਓਨ ਦੀਆਂ ਨਜ਼ਰਾਂ, ਬੋਲੇ- ਮੇਰੀ ਭੁੱਖ ਨਵੇਂ ਪੱਧਰ 'ਤੇ ਪਹੁੰਚ ਗਈ ਹੈ
NEXT STORY