ਜੌਹਾਨਸਬਰਗ— ਤੀਜੇ ਟੈਸਟ 'ਚ ਜਿੱਤ ਨਾਲ ਆਤਮ-ਵਿਸ਼ਵਾਸ ਨਾਲ ਭਰਿਆ ਇੰਗਲੈਂਡ ਵੀਰਵਾਰ ਤੋਂ ਇਥੇ ਸ਼ੁਰੂ ਹੋ ਰਹੇ ਚੌਥੇ ਅਤੇ ਆਖਰੀ ਟੈਸਟ ਵਿਚ ਸੀਰੀਜ਼ ਜਿੱਤਣ ਦੇ ਮੁੱਖ ਦਾਅਵੇਦਾਰ ਦੇ ਰੂਪ ਵਿਚ ਉਤਰੇਗਾ। ਦੱਖਣੀ ਅਫਰੀਕਾ ਨੂੰ ਪੋਰਟ ਐਲਿਜ਼ਾਬੇਥ ਵਿਚ ਤੀਜੇ ਟੈਸਟ ਵਿਚ ਪਾਰੀ ਅਤੇ 53 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਇੰਗਲੈਂਡ ਨੇ ਸੀਰੀਜ਼ ਵਿਚ 2-1 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ।
ਸੇਂਟ ਜਾਰਜ ਵਿਚ ਦੱਖਣੀ ਅਫਰੀਕਾ ਦੇ ਗੇਂਦਬਾਜ਼ ਇੰਗਲੈਂਡ ਦੇ ਬੱਲੇਬਾਜ਼ਾਂ ਦੀ ਪ੍ਰੀਖਿਆ ਲੈਣ ਵਿਚ ਨਾਕਾਮ ਰਹੇ, ਜਦਕਿ ਮੇਜ਼ਬਾਨ ਟੀਮ ਦੇ ਬੱਲੇਬਾਜ਼ੀ ਕ੍ਰਮ ਨੂੰ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਨੇ ਕਾਫੀ ਪ੍ਰੇਸ਼ਾਨ ਕੀਤਾ। ਦੱਖਣੀ ਅਫਰੀਕਾ ਨੇ ਪਹਿਲਾ ਟੈਸਟ ਜਿੱਤ ਕੇ ਸੀਰੀਜ਼ ਦੀ ਚੰਗੀ ਸ਼ੁਰੂਆਤ ਕੀਤੀ ਸੀ ਪਰ ਇੰਗਲੈਂਡ ਨੇ ਅਗਲੇ 2 ਟੈਸਟ ਜਿੱਤ ਕੇ ਦਬਦਬਾ ਬਣਾਇਆ।
ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਰਹੇਗਾ ਇਹ ਸਾਲ : ਸ਼ਾਸਤਰੀ
NEXT STORY