ਲੰਡਨ— ਸਲਾਮੀ ਬੱਲੇਬਾਜ਼ ਟੈਮੀ ਬਯੂਮੋਂਟ ਅਤੇ ਵਿਕਟਕੀਪਰ ਬੱਲੇਬਾਜ਼ ਸਾਰਾ ਟੇਲਰ ਦੇ ਸੈਂਕੜਿਆਂ ਅਤੇ ਇਨ੍ਹਾਂ ਦੋਵਾਂ 'ਚ 275 ਦੌੜਾਂ ਦੀ ਸਾਂਝੇਦਾਰੀ ਤੋਂ ਇੰਗਲੈਂਡ ਨੇ ਬੁੱਧਵਾਰ ਨੂੰ ਇੱਥੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਮੈਚ 'ਚ ਦੱਖਣੀ ਅਫਰੀਕਾ ਨੂੰ 68 ਦੌੜਾਂ ਨਾਲ ਹਰਾਇਆ। ਇੰਗਲੈਂਡ ਦੀ ਕਪਤਾਨ ਸਾਰਾ ਨਾਈਟ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਟੈਮੀ ਨੇ 145 ਗੇਂਦ 'ਚ 148 ਦੌੜਾਂ ਅਤੇ ਸਾਰਾ 104 ਗੇਂਦ 'ਚ 147 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ ਟੀਮ ਨੇ 50 ਓਵਰਾਂ 'ਚ 5 ਵਿਕਟ 'ਤੇ 373 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਦੱਖਣੀ ਅਫਰੀਕਾ ਦੀ ਮਰਿਜਾਨੇ ਕਾਪ ਨੇ 77 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਇਸ ਦੇ ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ 50 ਓਵਰ 'ਚ 9 ਵਿਕਟ 'ਤੇ 305 ਦੌੜਾਂ ਹੀ ਬਣਾ ਸਕੀ। ਇਸ ਦੇ ਲਈ ਲੌਰਾ ਵੋਲਲਾਰਡ (67) ਅਤੇ ਲਿਜੇਲੇ ਲੀ (72) ਨੇ ਪਹਿਲੇ ਵਿਕਟ ਲਈ 128 ਦੌੜਾਂ ਦੀ ਸਾਂਝੇਦਾਰੀ ਨਾਲ ਵਧੀਆ ਸ਼ੁਰੂਆਤ ਦਿੱਤੀ ਪਰ ਇਸ ਤੋਂ ਬਾਅਦ ਕੋਈ ਵੱਡੀ ਸਾਂਝੇਦਾਰੀ ਨਹੀਂ ਬਣ ਸਕੀ।
ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ ਦੇ ਸਾਰੇ ਮੁੱਖ ਦਾਅਵੇਦਾਰ ਅੱਗੇ ਵਧੇ
NEXT STORY