ਐਡੀਲੇਡ— ਕ੍ਰੇਗ ਓਵਰਟੋਨ ਨੇ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੂੰ ਆਪਣੇ ਕਰੀਅਰ ਦੇ ਪਹਿਲੇ ਟੈਸਟ 'ਚ ਪਹਿਲਾ ਸ਼ਿਕਾਰ ਬਣਾਇਆ ਪਰ ਇਸ ਤੋਂ ਬਾਅਦ ਇੰਗਲੈਂਡ ਦੇ ਗੇਂਦਬਾਜ਼ ਗੁਲਾਬੀ ਗੇਂਦ ਨਾਲ ਕੋਈ ਖਾਸ ਕਮਾਲ ਨਹੀਂ ਕਰ ਸਕੇ ਤੇ ਮੇਜ਼ਬਾਨ ਟੀਮ ਨੇ ਡੇ-ਨਾਈਟ ਦੂਜੇ ਏਸ਼ੇਜ਼ ਟੈਸਟ ਦੇ ਪਹਿਲੇ ਦਿਨ ਸ਼ਨੀਵਾਰ ਖੇਡ ਦੀ ਸਮਾਪਤੀ ਤਕ 4 ਵਿਕਟਾਂ 'ਤੇ 209 ਦੌੜਾਂ ਦਾ ਸਬਰਯੋਗ ਸਕੋਰ ਬਣਾ ਲਿਆ। ਕਪਤਾਨ ਜੋ ਰੂਟ ਨੇ ਟਾਸ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਪਰ ਪਹਿਲੇ ਦਿਨ ਦੀ ਸਮਾਪਤੀ ਤਕ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 81 ਓਵਰਾਂ 'ਚ 4 ਵਿਕਟਾਂ 'ਤੇ 209 ਦੌੜਾਂ ਬਣਾ ਲਈਆਂ ਤੇ ਸਥਿਤੀ ਕੰਟਰੋਲ 'ਚ ਹੀ ਰੱਖੀ। ਫਿਲਹਾਲ ਬੱਲੇਬਾਜ਼ ਪੀਟਰ ਹੈਂਡਸਕੌਂਬ 36 ਤੇ ਸ਼ਾਨ ਮਾਰਸ਼ 20 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ ਤੇ ਮਹਿਮਾਨ ਟੀਮ ਦੀਆਂ ਛੇ ਵਿਕਟਾਂ ਅਜੇ ਸੁਰੱਖਿਅਤ ਹਨ।
ਗਾਬਾ 'ਚ 10 ਵਿਕਟਾਂ ਨਾਲ ਇਕਤਰਫਾ ਜਿੱਤ ਦਰਜ ਕਰ ਕੇ 5 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਲੈ ਚੁੱਕੀ ਆਸਟ੍ਰੇਲੀਆ ਲਈ ਹਾਲਾਂਕਿ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੇ ਓਪਨਰ ਕੈਮਰਨ ਬੇਨਕ੍ਰਾਫਟ (10) ਦੀ ਵਿਕਟ ਸਸਤੇ 'ਚ ਗੁਆ ਦਿੱਤੀ, ਜਿਹੜਾ ਕ੍ਰਿਸ ਵੋਕਸ ਦੀ ਥ੍ਰੋਅ 'ਤੇ ਰਨ ਆਊਟ ਹੋਇਆ। ਆਸਟ੍ਰੇਲੀਆ ਦਾ ਪਹਿਲਾ ਸੈਸ਼ਨ ਸਵੇਰੇ ਮੀਂਹ ਨਾਲ ਵੀ ਪ੍ਰਭਾਵਿਤ ਰਿਹਾ।
ਦੂਜੀ ਬ੍ਰੇਕ ਤੋਂ ਬਾਅਦ ਇੰਗਲੈਂਡ ਨੇ ਖਵਾਜਾ ਨੂੰ ਆਊਟ ਕਰ ਦਿੱਤਾ, ਜਿਸ ਨਾਲ ਸਮਿਥ 'ਤੇ ਫਿਰ ਤੋਂ ਦੌੜਾਂ ਬਣਾਉਣ ਦਾ ਦਬਾਅ ਆ ਗਿਆ। ਗਾਬਾ 'ਚ ਅਜੇਤੂ 141 ਦੌੜਾਂ ਬਣਾਉਣ ਵਾਲਾ ਆਸਟ੍ਰੇਲੀਆਈ ਕਪਤਾਨ ਇਸ ਵਾਰ 40 ਦੌੜਾਂ ਹੀ ਬਣਾ ਸਕਿਆ। ਐਡੀਲੇਡ ਓਵਲ 'ਚ ਰਿਕਾਰਡ 55317 ਦਰਸ਼ਕ ਡੇ-ਨਾਈਟ ਟੈਸਟ ਦੇਖਣ ਪਹੁੰਚੇ, ਜਿਨ੍ਹਾਂ ਨੂੰ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਕਾਫੀ ਤਾਅਨੇ-ਮਿਹਣੇ ਵੀ ਦੇਖਣ ਨੂੰ ਮਿਲੇ। ਇਕ ਸਮੇਂ ਅੰਪਾਇਰ ਅਲੀਮ ਡਾਰ ਨੂੰ ਸਮਿਥ ਤੇ ਇੰਗਲੈਂਡ ਦੇ ਜੇਮਸ ਐਂਡਰਸਨ ਵਿਚਾਲੇ ਵਿਵਾਦ ਨੂੰ ਸੁਲਝਾਉਣ ਲਈ ਦਖਲ ਦੇਣਾ ਪਿਆ। ਐਂਡਰਸਨ ਨੇ ਇਸ ਤੋਂ ਬਾਅਦ ਖਵਾਜਾ ਨੂੰ ਵਿੰਸ ਹੱਥੋਂ ਗਲੀ 'ਚ ਕੈਚ ਕਰਾ ਕੇ ਆਪਣਾ ਗੁੱਸਾ ਕੱਢਿਆ।
ਕੌਮੀ ਸਕੂਲ ਖੇਡਾਂ 'ਚ ਪੰਜਾਬ ਦੀ ਹਾਕੀ ਟੀਮ ਬਣੀ ਉਪ ਜੇਤੂ
NEXT STORY