ਨਵੀਂ ਦਿੱਲੀ- ਇੰਗਲੈਂਡ ਦੀ ਟੀਮ ਨੇ ਸ਼੍ਰੀਲੰਕਾ ’ਚ 2 ਮੈਚਾਂ ਦੀ ਟੈਸਟ ਸੀਰੀਜ਼ ਨੂੰ 2-0 ਨਾਲ ਆਪਣੇ ਨਾਂ ਕਰ ਲਿਆ ਹੈ। ਇਸ ਜਿੱਤ ਦੇ ਨਾਲ ਜੋ ਰੂਟ ਦੀ ਕਪਤਾਨੀ ਵਾਲੀ ਇੰਗਲੈਂਡ ਦੀ ਟੀਮ ਨੇ ਇਤਿਹਾਸ ਵੀ ਰਚ ਦਿੱਤਾ ਹੈ। ਇੰਗਲੈਂਡ ਨੇ ਸ਼੍ਰੀਲੰਕਾ ਨੂੰ ਟੈਸਟ ਸੀਰੀਜ਼ ’ਚ ਕਲੀਨ ਸਵੀਪ ਕਰਦੇ ਹੀ ਇਕ ਦਹਾਕੇ ਬਾਅਦ ਨਵਾਂ ਰਿਕਾਰਡ ਬਣਾਇਆ ਹੈ। ਇੰਗਲੈਂਡ ਵਿਦੇਸ਼ ਧਰਤੀ ’ਤੇ ਲਗਾਤਾਰ 5 ਟੈਸਟ ਮੈਚ ਜਿੱਤਣ ਦਾ ਕਾਰਨਾਮਾ ਕੀਤਾ ਹੈ। ਟੀਮ ਦੇ ਇਸ ਪ੍ਰਦਰਸ਼ਨ ਨਾਲ ਕਪਤਾਨ ਜੋ ਰੂਟ ਤੇ ਸਾਬਕਾ ਖਿਡਾਰੀ ਬਹੁਤ ਖੁਸ਼ ਹਨ।

ਇੰਗਲੈਂਡ ਦੀ ਟੀਮ ਨੇ ਗਾਲੇ ’ਚ ਖੇਡੇ ਗਏ ਦੂਜੇ ਟੈਸਟ ’ਚ ਸ਼੍ਰੀਲੰਕਾਈ ਟੀਮ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਅਤੇ 2 ਮੈਚਾਂ ਦੀ ਟੈਸਟ ਸੀਰੀਜ਼ ਨੂੰ ਆਪਣੇ ਨਾਂ ਕੀਤਾ। ਇੰਗਲੈਂਡ ਦੀ ਟੀਮ ਨੇ ਇਸ ਤੋਂ ਪਹਿਲਾਂ 1911 ਤੋਂ 1914 ’ਚ ਲਗਾਤਾਰ ਪੰਜ ਜਾਂ ਉਸ ਤੋਂ ਜ਼ਿਆਦਾ ਵਿਦੇਸ਼ੀ ਜ਼ਮੀਨ ’ਤੇ ਟੈਸਟ ਮੈਚ ਜਿੱਤਣ ਦਾ ਇਤਿਹਾਸ ਰਚਿਆ ਸੀ ਪਰ 107 ਸਾਲ ਬਾਅਦ ਇੰਗਲੈਂਡ ਦੀ ਟੀਮ ਨੇ ਆਪਣੇ ਰਿਕਾਰਡ ਨੂੰ ਦੁਹਰਾਉਂਦੇ ਹੋਏ ਲਗਾਤਾਰ ਵਿਦੇਸ਼ੀ ਧਰਤੀ ’ਤੇ 5 ਟੈਸਟ ਮੈਚ ਜਿੱਤ ਲਏ।

ਇੰਗਲੈਂਡ ਦੀ ਟੀਮ ਨੇ ਦੱਖਣੀ ਅਫਰੀਕਾ ਵਿਰੁੱਧ ਉਸੇ ਦੇ ਘਰ ’ਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ’ਚ ਜਿੱਤ ਹਾਸਲ ਕੀਤੀ ਸੀ। ਉਸ ਸੀਰੀਜ਼ ’ਚ ਵੀ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਲਗਾਤਾਰ ਤਿੰਨ ਟੈਸਟ ਮੈਚਾਂ ’ਚ ਹਰਾਇਆ ਸੀ। ਉਸ ਤੋਂ ਬਾਅਦ ਇੰਗਲੈਂਡ ਦੀ ਟੀਮ ਸ਼੍ਰੀਲੰਕਾ ਦੇ ਦੌਰੇ ’ਤੇ ਆਈ। ਇੱਥੇ ਵੀ ਇੰਗਲੈਂਡ ਦੀ ਟੀਮ ਨੇ ਆਪਣੇ ਜਾਲਵਾ ਬਰਕਰਾਰ ਰੱਖਿਆ ਤੇ ਮੇਜ਼ਬਾਨ ਟੀਮ ਨੂੰ 2-0 ਨਾਲ ਟੈਸਟ ’ਚ ਹਰਾਇਆ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਗਣਤੰਤਰ ਦਿਵਸ ’ਤੇ ਭਾਰਤੀ ਖਿਡਾਰੀਆਂ ਨੇ ਦਿੱਤੀਆਂ ਲੋਕਾਂ ਨੂੰ ਸ਼ੁਭਕਾਮਨਾਵਾਂ, ਦੇਖੋ ਟਵੀਟ
NEXT STORY