ਬ੍ਰਿਸਬੇਨ– ਐਸ਼ੇਜ਼ ਲੜੀ ਦੇ ਦੂਜੇ ਟੈਸਟ ਲਈ ਇੰਗਲੈਂਡ ਦੀ ਟੀਮ ਵਿਚ ਜ਼ਖ਼ਮੀ ਤੇਜ਼ ਗੇਂਦਬਾਜ਼ ਮਾਰਕ ਵੁਡ ਦੀ ਜਗ੍ਹਾ ਸਪਿੰਨ ਗੇਂਦਬਾਜ਼ੀ ਕਰਨ ਵਾਲੇ ਵਿਲ ਜੈਕਸ ਦੇ ਰੂਪ ਵਿਚ ਇਕਲੌਤਾ ਬਦਲਾਅ ਕੀਤਾ ਗਿਆ ਹੈ। ਆਲਰਾਊਂਡਰ ਵਿਲ ਜੈਕਸ ਨੂੰ ਆਸਟ੍ਰੇਲੀਆ ਵਿਰੁੱਧ ਵੀਰਵਾਰ ਨੂੰ ਬ੍ਰਿਸਬੇਨ ਵਿਚ ਸ਼ੁਰੂ ਹੋ ਰਹੇ ਡੇ-ਨਾਈਟ ਮੈਚ ਲਈ ਆਖਰੀ-11 ਵਿਚ ਸ਼ਾਮਲ ਕੀਤਾ ਗਿਆ ਹੈ। ਜੈਕਸ ਨੂੰ ਪਿਛਲੇ ਦੋ ਸਾਲ ਤੋਂ ਟੀਮ ਦੇ ਨਿਯਮਤ ਸਪਿੰਨਰ ਰਹੇ ਸ਼ੋਏਬ ਬਸ਼ੀਰ ’ਤੇ ਤਵੱਜੋ ਦਿੱਤੀ ਗਈ ਹੈ। ਜੈਕਸ ਨੇ ਤਿੰਨ ਸਾਲ ਪਹਿਲਾਂ ਪਾਕਿਸਤਾਨ ਵਿਚ 2 ਟੈਸਟ ਮੈਚ ਖੇਡੇ ਸਨ। ਉਸ ਨੇ ਉਸ ਤੋਂ ਬਾਅਦ ਤੋਂ ਜ਼ਿਆਦਾਤਰ ਸੀਮਤ ਓਵਰਾਂ ਦੇ ਮੈਚ ਖੇਡੇ ਹਨ।
ਦੂਜੇ ਟੈਸਟ ਲਈ ਇੰਗਲੈਂਡ ਟੀਮ : ਜੈਕ ਕਰਾਓਲੇ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ (ਕਪਤਾਨ), ਜੈਮੀ ਸਮਿਥ, ਵਿਲ ਜੈਕਸ, ਗਸ ਐਟਕਿੰਸਨ, ਬ੍ਰਾਇਡਨ ਕਾਰਸ, ਜੋਫ੍ਰਾ ਆਰਚਰ।
IND vs SA 2nd ODI: ਜਾਣੋ ਹੈੱਡ ਟੂ ਹੈੱਡ ਰਿਕਾਰਡ, ਮੌਸਮ, ਪਿੱਚ ਰਿਪੋਰਟ ਤੇ ਸੰਭਾਵਿਤ 11 ਬਾਰੇ
NEXT STORY