ਸਪੋਰਟਸ ਡੈਸਕ- ਟੈਸਟ ਕ੍ਰਿਕਟ 'ਚ ਇੰਗਲੈਂਡ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਜੇਮਸ ਐਂਡਰਸਨ ਤੇ ਸਟੁਅਰਟ ਬ੍ਰਾਡ ਨੂੰ ਅਗਲੇ ਮਹੀਨੇ ਹੋਣ ਵਾਲੇ ਵੈਸਟਇੰਡੀਜ਼ ਦੌਰੇ ਦੇ ਲਈ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਏਸ਼ੇਜ਼ ਟੈਸਟ ਸੀਰੀਜ਼ 'ਚ ਆਸਟਰੇਲੀਆ ਦੇ ਹੱਥੋਂ 4-0 ਨਾਲ ਹਾਰ ਦੇ ਬਾਅਦ ਇੰਗਲੈਂਡ ਟੀਮ 'ਚ ਬਦਲਾਅ ਦਾ ਦੌਰ ਹੈ। ਮੁੱਖ ਕੋਚ, ਸਹਾਇਕ ਕੋਚ ਤੇ ਕ੍ਰਿਕਟ ਨਿਰਦੇਸ਼ਕ ਤੋਂ ਇਲਾਵਾ 8 ਖਿਡਾਰੀਆਂ ਨੂੰ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਾਲੇ ਟੀ-20 ਕ੍ਰਿਕਟ ਸੀਰੀਜ਼ ਰੱਦ
ਬ੍ਰਾਡ ਤੇ ਐਂਡਰਸਨ ਦੇ ਇਲਾਵਾ ਉਪ ਕਪਤਾਨ ਜੋਸ ਬਟਲਰ, ਡੇਵਿਲਨ ਮਲਾਨ, ਸੈਮ ਬਿਲਿੰਗਸ, ਡੋਮ ਬੇਸ, ਰੋਰੀ ਬਰਨਸ, ਹਸੀਬ ਹਮੀਦ ਨੂੰ ਵੀ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ। ਸਾਬਕਾ ਟੈਸਟ ਕਪਤਾਨ ਤੇ ਐਸ਼ਲੇ ਜਾਈਲਸ ਦੇ ਜਾਣ ਦੇ ਬਾਅਦ ਅੰਤਰਿਮ ਕ੍ਰਿਕਟ ਨਿਰਦੇਸ਼ਕ ਬਣੇ ਐਂਡ੍ਰਿਊ ਸਟ੍ਰਾਸ ਨੇ ਕਿਹਾ, 'ਨਵੇਂ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਚੋਣ ਕਮੇਟੀ ਨੇ ਨਵੇਂ ਸਿਰੇ ਨਾਲ ਟੀਮ ਚੁਣੀ ਹੈ।'
ਇਹ ਵੀ ਪੜ੍ਹੋ : ਫੀਡੇ ਗ੍ਰਾਂ ਪ੍ਰੀ ਸ਼ਤਰੰਜ 2022 : ਵਿਦਿਤ ਦੀ ਸ਼ਾਨਦਾਰ ਵਾਪਸੀ, ਰੂਸ ਦੇ ਡੁਬੋਵ ਨੂੰ ਹਰਾਇਆ
ਟੀਮ : ਜੋ ਰੂਟ (ਕਪਤਾਨ), ਜੋਨਾਥਨ ਬੇਅਰਸਟਾਅ, ਜਾਕ ਕ੍ਰਾਲੀ, ਮੈਥਿਊ ਫਿਸ਼ਰ, ਬੇਨ ਫੋਕਸ, ਡੈਨ ਲਾਰੇਂਸ, ਜੈਕ ਲੀਚ, ਐਲੇਕਸ ਲੀਸ, ਸਾਕਿਬ ਮਹਿਮੂਦ, ਕ੍ਰੇਗ ਓਵਰਟਨ, ਮੈਥਿਊ ਪਾਰਕਿਨਸਨ, ਔਲੀ ਪੋਪ, ਔਲੀ ਰੌਬਿਨਸਨ, ਬੇਨ ਸਟੋਕਸ, ਕ੍ਰਿਸ, ਵੋਕਸ, ਮਾਰਕ ਵੁੱਡ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਾਲੇ ਟੀ-20 ਕ੍ਰਿਕਟ ਸੀਰੀਜ਼ ਰੱਦ
NEXT STORY