ਇਸਲਾਮਾਬਾਦ- ਇੰਗਲੈਂਡ ਦੀ ਟੀਮ ਅਕਤੂਬਰ ਵਿਚ ਸੰਯੁਕਤ ਅਰਬ ਅਮੀਰਾਤ 'ਚ ਟੀ-20 ਵਿਸ਼ਵ ਕੱਪ ਵਿਚ ਖੇਡਣ ਤੋਂ ਪਹਿਲਾਂ ਪਾਕਿਸਤਾਨ ਵਿਚ ਦੋ ਮੈਚਾਂ ਦੀ ਟੀ-20 ਕ੍ਰਿਕਟ ਸੀਰੀਜ਼ ਖੇਡੇਗੀ। ਦੋਵੇਂ ਮੈਚ ਪਹਿਲਾਂ ਕਰਾਚੀ ਵਿਚ ਖੇਡੇ ਜਾਣੇ ਸਨ ਪਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 'ਕਾਰਜਸ਼ੀਲ ਤੇ ਲੌਜਿਸਟਿਕਲ ਕਾਰਨਾਂ' ਨਾਲ ਇਸ ਸੀਰੀਜ਼ ਨੂੰ ਰਾਵਲਪਿੰਡੀ ਵਿਚ ਕਰਵਾ ਰਿਹਾ ਹੈ। ਪਿੰਡੀ ਕ੍ਰਿਕਟ ਸਟੇਡੀਅਮ 13 ਤੇ 14 ਅਕਤੂਬਰ ਨੂੰ ਇਨ੍ਹਾਂ ਮੈਚਾਂ ਦੀ ਮੇਜ਼ਬਾਨੀ ਕਰੇਗਾ।
ਇਹ ਖ਼ਬਰ ਪੜ੍ਹੋ- ENG v IND : ਐਂਡਰਸਨ ਨੇ ਹਾਸਲ ਕੀਤੀ ਇਹ ਉਪਲੱਬਧੀ, ਦੇਖੋ ਪੂਰੀ ਲਿਸਟ
ਸਾਲ 2005 ਤੋਂ ਬਾਅਦ ਇੰਗਲੈਂਡ ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰ ਰਿਹਾ ਹੈ। ਇੰਗਲੈਂਡ ਦੀ ਟੀਮ ਅਗਲੇ ਸਾਲ ਸੀਮਿਤ ਓਵਰ ਦੀ ਸੀਰੀਜ਼ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਮੈਚਾਂ ਦੇ ਲਈ ਵੀ ਪਾਕਿਸਤਾਨ ਜਾਵੇਗੀ। ਹੀਥਰ ਨਾਈਟ ਦੀ ਅਗਵਾਈ ਵਾਲੀ ਇੰਗਲੈਂਡ ਦੀ ਮਹਿਲਾ ਟੀਮ ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰੇਗੀ। ਬੋਰਡ ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਕਿਹਾ ਕਿ ਅਸੀਂ ਇੰਗਲੈਂਡ ਦੀ ਪੁਰਸ਼ ਅਤੇ ਮਹਿਲਾ ਦੋਵਾਂ ਟੀਮਂ ਦੇ ਸਵਾਗਤ ਦੇ ਲਈ ਉਤਸ਼ਾਹਿਤ ਹਾਂ। ਮਹਿਲਾ ਟੀਮ ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰੇਗੀ। ਇੰਗਲੈਂਡ ਦੀ ਟੀਮ 9 ਅਕਤੂਬਰ ਨੂੰ ਪਹੁੰਚੇਗੀ। ਇਯੋਨ ਮੋਰਗਨ ਦੀ ਕਪਤਾਨੀ ਵਾਲੀ ਇੰਗਲੈਂਡ ਦੀ ਟੀਮ 15 ਅਕਤੂਬਰ ਨੂੰ ਸੰਯੁਕਤ ਅਰਬ ਅਮੀਰਾਤ ਰਵਾਨਾ ਹੋਵੇਗੀ। ਇਸ ਦੌਰਾਨ ਮਹਿਲਾ ਟੀਮ 17, 19 ਅਤੇ 21 ਅਕਤੂਬਰ ਨੂੰ ਹੋਣ ਵਾਲੇ ਤਿੰਨ ਵਨ ਡੇ ਦੇ ਲਈ ਰਾਵਲਪਿੰਡੀ ਵਿਚ ਹੀ ਰੁਕੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ENG v IND : ਐਂਡਰਸਨ ਨੇ ਹਾਸਲ ਕੀਤੀ ਇਹ ਉਪਲੱਬਧੀ, ਦੇਖੋ ਪੂਰੀ ਲਿਸਟ
NEXT STORY