ਲੰਡਨ- ਸਲਾਮੀ ਬੱਲੇਬਾਜ਼ ਰੋਰੀ ਬਨਰਸ ਦੇ ਅਰਧ ਅਰਧ ਸੈਂਕੜੇ ਅਤੇ ਕਪਤਾਨ ਜੋ ਰੂਟ ਦੇ ਨਾਲ ਉਸਦੀ ਸਾਂਝੇਦਾਰੀ ਨਾਲ ਇੰਗਲੈਂਡ ਨੇ ਖਰਾਬ ਸ਼ੁਰੂਆਤ ਤੋਂ ਉਭਰ ਕੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ਵਿਚ 2 ਵਿਕਟ 'ਤੇ 111 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਇਸ ਤੋਂ ਪਹਿਲਾਂ ਡੈਬਿਊ ਕਰ ਰਹੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇ ਦੇ ਦੋਹਰੇ ਸੈਂਕੜੇ ਨਾਲ 378 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਕਾਨਵੇ ਨੇ 347 ਗੇਂਦਾਂ ਖੇਡਦੇ ਹੋਏ 22 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 200 ਦੌੜਾਂ ਬਣਾਈਆਂ। ਕਾਨਵੇ ਨੇ ਛੱਕਾ ਲਗਾ ਕੇ ਦੋਹਰਾ ਸੈਂਕੜਾ ਪੂਰਾ ਕੀਤਾ। ਇੰਗਲੈਂਡ ਨੇ ਇਸ ਦੇ ਜਵਾਬ 'ਚ 18 ਦੌੜਾਂ ਤੱਕ ਹੀ ਸਲਾਮੀ ਬੱਲੇਬਾਜ਼ ਡੋਮ ਸਿਬਲੇ (00) ਅਤੇ ਜੈਕ ਕ੍ਰਾਉਲੇ (02) ਦੇ ਵਿਕਟ ਗੁਆ ਦਿੱਤੇ ਸਨ, ਜਿਸ ਦੇ ਬਾਅਦ ਬਨਰਸ (ਅਜੇਤੂ 59) ਅਤੇ ਰੂਟ (ਅਜੇਤੂ 42) ਨੇ ਤੀਜੇ ਵਿਕਟ ਦੇ ਲਈ 93 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ।
ਇਹ ਖ਼ਬਰ ਪੜ੍ਹੋ- ਅਗਲੇ ਹਫਤੇ ਤੋਂ ਖੇਡੇ ਜਾਣਗੇ PSL 6 ਦੇ ਬਚੇ ਹੋਏ ਮੈਚ, 24 ਜੂਨ ਨੂੰ ਹੋਵੇਗਾ ਫਾਈਨਲ
ਸਿਬਲੇ ਨੂੰ ਕਾਈਲ ਜੇਮੀਸਨ ਜਦਕਿ ਕ੍ਰਉਲੇ ਨੂੰ ਟਿਮ ਸਾਊਥੀ ਨੇ ਪਵੇਲੀਅਨ ਭੇਜਿਆ। ਇੰਗਲੈਂਡ ਦੀ ਟੀਮ ਹੁਣ ਵੀ ਨਿਊਜ਼ੀਲੈਂਡ ਤੋਂ 267 ਦੌੜਾਂ ਪਿੱਛੇ ਹੈ ਜਦਕਿ ਉਸ ਦੀਆਂ 8 ਵਿਕਟਾਂ ਅਜੇ ਬਾਕੀ ਹਨ। ਕਾਨਵੇ ਨੇ ਹੇਨਰੀ ਨਿਕੋਲਸ (61) ਦੇ ਨਾਲ ਚੌਥੇ ਵਿਕਟ ਦੇ ਲਈ 174 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਦੱਖਣੀ ਅਫਰੀਕਾ 'ਚ ਜੰਮੇ ਇਹ ਸਲਾਮੀ ਬੱਲੇਬਾਜ਼ ਇੰਗਲੈਂਡ ਦੀ ਧਰਤੀ 'ਤੇ ਡੈਬਿਊ ਕਰਦੇ ਹੋਏ ਟਾਪ ਸਕੋਰ ਬਣਾਉਣ ਵਾਲੇ ਬੱਲੇਬਾਜ਼ ਬਣੇ। ਉਨ੍ਹਾਂ ਨੇ ਇੰਗਲੈਂਡ ਦੇ ਸਾਬਕਾ ਖਿਡਾਰੀ ਕੇ. ਐੱਸ. ਰੰਜੀਤ ਸਿੰਘ ਜੀ ਦਾ 125 ਸਾਲ ਪੁਰਾਣਾ ਰਿਕਾਰਡ ਤੋੜਿਆ, ਜਿਨ੍ਹਾਂ ਨੇ ਮੈਨਚੈਸਟਰ 'ਚ 1896 ਵਿਚ 154 ਦੌੜਾਂ ਦੀ ਪਾਰੀ ਖੇਡੀ ਸੀ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ ਬੱਲੇਬਾਜ਼ ਕਾਨਵੇ ਨੇ ਤੋੜਿਆ ਸੌਰਵ ਗਾਂਗੁਲੀ ਦਾ 25 ਸਾਲ ਪੁਰਾਣਾ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫ੍ਰੈਂਚ ਓਪਨ 'ਚ ਪੁਰਸ਼ ਡਬਲਜ਼ ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ
NEXT STORY