ਬਰਮਿੰਘਮ- ਸਲਾਮੀ ਬੱਲੇਬਾਜ਼ ਰੋਰੀ ਬਰਨਸ (81) ਅਤੇ ਹੇਠਲੇ ਮੱਧ ਕ੍ਰਮ ਦੇ ਬੱਲੇਬਾਜ਼ ਡੇਨੀਅਲ ਲੌਰੈਂਸ (ਅਜੇਤੂ 67) ਨੇ ਸ਼ਾਨਦਾਰ ਅਰਧ ਸੈਂਕੜਾ ਬਣਾਉਂਦੇ ਹੋਏ ਇੰਗਲੈਂਡ ਨੂੰ ਨਿਊਜ਼ੀਲੈਂਡ ਵਿਰੁੱਧ ਦੂਜੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਵੀਰਵਾਰ ਨੂੰ ਦਿਨ ਦਾ ਖੇਡ ਖਤਮ ਹੋਣ ਤੱਕ 7 ਵਿਕਟਾਂ 'ਤੇ 258 ਦੌੜਾਂ ਬਣਾ ਲਈਆਂ ਸਨ।
ਇਹ ਖ਼ਬਰ ਪੜ੍ਹੋ- ਯੁਵਰਾਜ ਨੇ ਅੱਜ ਹੀ ਦੇ ਦਿਨ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ, ਸ਼ੇਅਰ ਕੀਤੀ ਸੀ ਵੀਡੀਓ
ਇੰਗਲੈਂਡ ਨੇ ਟਾਸ ਜਿੱਤ ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 72 ਦੌੜਾਂ ਦੀ ਠੋਸ ਸ਼ੁਰੂਆਤ ਕੀਤੀ ਪਰ ਫਿਰ ਉਸ ਨੇ ਓਪਨਰ ਸਿਬਲੀ (35), ਜੈਕ ਕ੍ਰਾਊਲੀ (ਜ਼ੀਰੋ) ਅਤੇ ਕਪਤਾਨ ਜੋ ਰੂਟ (4) ਦੇ ਵਿਕਟ ਗੁਆ ਦਿੱਤੇ ਪਰ ਬਰਨਸ ਨੇ ਓਲੀ ਪੋਪ ਦੇ ਨਾਲ ਚੌਥੇ ਵਿਕਟ ਦੇ ਲਈ 42 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਪੋਪ 19 ਦੌੜਾਂ ਬਣਾ ਕੇ ਆਊਟ ਹੋਇਆ। ਬਰਨਸ ਨੇ ਫਿਰ ਲੌਰੈਂਸ ਦੇ ਨਾਲ 5ਵੇਂ ਵਿਕਟ ਦੇ ਲਈ 32 ਦੌੜਾਂ ਦੀ ਸਾਂਝੇਦਾਰੀ ਕੀਤੀ। ਬਰਨਸ ਆਪਣੇ ਸੈਂਕੜੇ ਤੋਂ 19 ਦੌੜਾਂ ਦੂਰ ਸੀ ਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਦੀ ਗੇਂਦ 'ਤੇ ਟਾਮ ਲਾਥਮ ਦੇ ਹੱਥਾਂ ਵਿਚ ਕੈਚ ਦੇ ਦਿੱਤਾ। ਬਰਨਸ ਨੇ 187 ਗੇਂਦਾਂ 'ਤੇ 81 ਦੌੜਾਂ ਦੀ ਸ਼ਾਨਦਾਰ ਪਾਰੀ ਵਿਚ 10 ਚੌਕੇ ਲਗਾਏ। ਵਿਕਟਕੀਪਰ ਜੇਮਸ ਬ੍ਰੇਸੀ ਖਾਤਾ ਖੋਲੇ ਬਿਨਾ ਆਊਟ ਹੋ ਗਏ। ਬ੍ਰੇਸੀ ਦਾ ਵਿਕਟ 175 ਦੇ ਸਕੋਰ 'ਤੇ ਡਿੱਗਿਆ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੂੰ ਲੱਗਿਆ ਝਟਕਾ, ਇੰਗਲੈਂਡ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਹੋਇਆ ਇਹ ਖਿਡਾਰੀ
ਲੌਰੈਂਸ 100 ਗੇਂਦਾਂ 'ਤੇ ਅਜੇਤੂ 67 ਦੌੜਾਂ 'ਚ 11 ਚੌਕੇ ਅਤੇ ਵੁੱਡ 58 ਗੇਂਦਾਂ 'ਤੇ ਅਜੇਤੂ 16 ਦੌੜਾਂ 'ਚ ਇਕ ਚੌਕਾ ਸ਼ਾਮਲ ਹੈ। ਨਿਊਜ਼ੀਲੈਂਡ ਵਲੋਂ ਬੋਲਟ 60 ਦੌੜਾਂ 'ਤੇ 2 ਵਿਕਟ, ਮੈਟ ਹੇਨਰੀ ਨੇ 66 ਦੌੜਾਂ 'ਤੇ 2 ਵਿਕਟ, ਪਟੇਲ ਨੇ 34 ਦੌੜਾਂ 'ਤੇ 2 ਵਿਕਟਾਂ ਅਤੇ ਨੀਲ ਵੇਗਨਰ ਨੇ 62 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼੍ਰੀਲੰਕਾ ਦੌਰੇ 'ਤੇ ਭਾਰਤੀ ਟੀਮ ਦੀ ਅਗਵਾਈ ਕਰੇਗਾ ਧਵਨ, ਭੁਵਨੇਸ਼ਵਰ ਹੋਵੇਗਾ ਉਪ ਕਪਤਾਨ
NEXT STORY