ਸਾਊਥੰਪਟਨ– ਇੰਗਲੈਂਡ ਨੇ ਪਿਛਲੇ 10 ਸਾਲਾਂ ਵਿਚ ਲਗਭਗ ਹਰ ਟੀਮ ਵਿਰੁੱਧ ਟੈਸਟ ਲੜੀ ਜਿੱਤੀ ਹੈ ਪਰ ਇਸ ਵਿਚ ਪਾਕਿਸਤਾਨ ਸ਼ਾਮਲ ਨਹੀਂ ਹੈ, ਜਿਸਦੇ ਖਿਲਾਫ ਉਹ ਸ਼ੁੱਕਰਵਾਰ ਤੋਂ ਇੱਥੇ ਹੋਣ ਵਾਲੇ ਤੀਜੇ ਤੇ ਆਖਰੀ ਟੈਸਟ ਕ੍ਰਿਕਟ ਮੈਚ ਵਿਚ ਜਿੱਤ ਦਰਜ ਕਰਕੇ 2010 ਤੋਂ ਚੱਲੇ ਆ ਰਹੇ ਇੰਤਜ਼ਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ।
ਇੰਗਲੈਂਡ ਨੇ ਓਲਡ ਟ੍ਰੈਫਰਡ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਜੋਸ ਬਟਲਰ ਤੇ ਕ੍ਰਿਸ ਵੋਕਸ ਦੀਆਂ ਪਾਰੀਆਂ ਨਾਲ 3 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ ਜਦਕਿ ਦੂਜਾ ਟੈਸਟ ਮੈਚ ਮੀਂਹ ਕਾਰਣ ਡਰਾਅ ਖਤਮ ਹੋਇਆ ਸੀ। ਇਸ ਨਾਲ ਇੰਗਲੈਂਡ ਨੇ ਆਪਣੀ ਧਰਤੀ 'ਤੇ ਪਿਛਲੀਆਂ 13 ਲੜੀਆਂ ਤੋਂ ਆਪਣਾ ਅਜੇਤੂ ਰਿਕਾਰਡ ਬਰਕਰਾਰ ਰੱਖਿਆ ਪਰ ਉਹ ਪਾਕਿਸਤਾਨ ਵਿਰੁੱਧ ਲੜੀ ਨਹੀਂ ਜਿੱਤ ਸਕਿਆ। ਇੰਗਲੈਂਡ ਨੇ ਪਾਕਿਸਤਾਨ ਵਿਰੁੱਧ ਆਖਰੀ ਟੈਸਟ ਲੜੀ 2010 ਵਿਚ 3-1 ਨਾਲ ਜਿੱਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਉਸ ਨੂੰ 2012 ਤੇ 2015 ਵਿਚ ਸੰਯੁਕਤ ਅਰਬ ਅਮੀਰਾਤ ਵਿਚ ਕ੍ਰਮਵਾਰ 3-0 ਤੇ 2-0 ਨਾਲ ਹਰਾਇਆ ਸੀ। ਪਾਕਿਸਤਾਨ 2016 ਦੇ ਇੰਗਲੈਂਡ ਦੌਰੇ ਵਿਚ ਲੜੀ 2-2 ਨਾਲ ਤੇ 2018 ਵਿਚ 1-1 ਨਾਲ ਬਰਾਬਰ ਕਰਨ ਵਿਚ ਸਫਲ ਰਿਹਾ ਸੀ।
IPL ਖੇਡਣ ਇਹ ਤਿੰਨ ਟੀਮਾਂ ਪਹੁੰਚੀਆਂ UAE, 6 ਦਿਨਾਂ ਤਕ ਰਹਿਣਗੀਆਂ ਇਕਾਂਤਵਾਸ
NEXT STORY