ਦੁਬਈ– ਰਾਜਸਥਾਨ ਰਾਇਲਜ਼, ਕਿੰਗਜ਼ ਇਲੈਵਨ ਪੰਜਾਬ ਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ 19 ਸਤੰਬਰ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਲਈ ਵੀਰਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਪਹੁੰਚ ਗਈਆਂ ਹਨ। ਰਾਜਸਥਾਨ ਤੇ ਪੰਜਾਬ ਦੀਆਂ ਟੀਮਾਂ ਵਿਸ਼ੇਸ਼ ਜਹਾਜ਼ ਰਾਹੀਂ ਦੁਬਈ ਪਹੁੰਚੀਆਂ ਕਿਉਂਕਿ ਮੌਜੂਦਾ ਸਿਹਤ ਸੰਕਟ ਦੇ ਕਾਰਣ ਇਸ ਆਈ. ਪੀ. ਐੱਲ. ਵਿਚ ਇਹ ਹੀ ਆਦਰਸ਼ ਹੋਵੇਗਾ। ਸ਼ਾਮ ਦੇ ਸਮੇਂ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਵੀ ਆਬੂ ਧਾਬੀ ਪਹੁੰਚ ਗਈ, ਜਿੱਥੇ ਟੂਰਨਾਮੈਂਟ ਦੌਰਾਨ ਉਸਦੀ ਟੀਮ ਰਹੇਗੀ।
ਖਿਡਾਰੀਆਂ ਦਾ ਰਵਾਨਗੀ ਤੋਂ ਪਹਿਲਾਂ ਕਈ ਵਾਰ ਕੋਰੋਨਾ ਟੈਸਟ ਕਰਵਾਇਆ ਜਾ ਚੁੱਕਾ ਹੈ ਤੇ ਹੁਣ ਉਨ੍ਹਾਂ ਨੂੰ 6 ਦਿਨ ਦੇ ਇਕਾਂਤਵਾਸ ਵਿਚ ਰਹਿਣਾ ਪਵੇਗਾ, ਜਿਸ ਵਿਚ ਪਹਿਲੇ, ਤੀਜੇ ਤੇ ਛੇਵੇਂ ਦਿਨ ਕੋਵਿਡ-19 ਦੀ ਜਾਂਚ ਕੀਤੀ ਜਾਵੇਗੀ। ਜੇਕਰ ਉਹ ਇਸ ਵਿਚ ਨੈਗੇਟਿਵ ਆਉਂਦੇ ਹਨ ਤਾਂ ਹੀ ਉਹ ਟੂਰਨਾਮੈਂਟ ਦੇ 'ਬਾਓ-ਬਬਲ' ਵਿਚ ਪ੍ਰਵੇਸ਼ ਕਰ ਸਕਣਗੇ ਤੇ ਟ੍ਰੇਨਿੰਗ ਸ਼ੁਰੂ ਕਰ ਦੇਣਗੇ। ਨਾਲ ਹੀ ਟੂਰਨਾਮੈਂਟ ਦੌਰਾਨ ਹਰ 5ਵੇਂ ਦਿਨ ਖਿਡਾਰੀਆਂ ਤੇ ਸਹਿਯੋਗੀ ਸਟਾਫ ਦਾ ਟੈਸਟ ਕਰਵਾਇਆ ਜਾਵੇਗਾ। ਇਨ੍ਹਾਂ ਤਿੰਨੇ ਟੀਮਾਂ ਨੇ ਰਵਾਨਗੀ ਤੋਂ ਪਹਿਲਾਂ ਆਪਣੇ ਖਿਡਾਰੀਆਂ ਤੇ ਸਹਿਯੋਗੀ ਸਟਾਫ ਦਾ ਟੈਸਟ ਕਰਵਾਇਆ।
ਇਨ੍ਹਾਂ ਤਿੰਨੇ ਟੀਮਾਂ ਨੇ ਰਵਾਨਗੀ ਤੋਂ ਪਹਿਲਾਂ ਆਪਣੇ ਖਿਡਾਰੀਆਂ ਤੇ ਸਹਿਯੋਗੀ ਸਟਾਫ ਦੀਆਂ ਫੋਟੋਆਂ ਪੋਸਟ ਕੀਤੀਆਂ।
ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼, ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਲੰਜ਼ਰਜ਼ ਬੈਂਗਲੁਰੂ ਦੀਆਂ ਟੀਮਾਂ ਵੀ ਸ਼ੁੱਕਰਵਾਰ ਨੂੰ ਯੂ. ਏ. ਈ. ਪਹੁੰਚ ਜਾਣਗੀਆਂ ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਤੇ ਦਿੱਲੀ ਕੈਪੀਟਲਸ ਦੀਆਂ ਟੀਮਾਂ ਹਫਤੇ ਦੇ ਅੰਤ ਵਿਚ ਪਹੁੰਚਣਗੀਆਂ। ਆਈ. ਪੀ. ਐੱਲ. ਦੇ 60 ਮੈਚ 3 ਸਥਾਨਾਂ- ਦੁਬਈ, ਆਬੂ ਧਾਬੀ ਤੇ ਸ਼ਾਰਜਾਹ ਵਿਚ 53 ਦਿਨ ਤੱਕ ਖੇਡੇ ਜਾਣਗੇ।
ਸ਼ਤਰੰਜ : ਕਾਰਲਸਨ ਦੀ ਆਸਾਧਾਰਣ ਖੇਡ ਨਾਲ ਸਕੋਰ ਬਰਾਬਰ, ਹੁਣ ਹੋਵੇਗਾ ਅੰਤਿਮ ਮਹਾਮੁਕਾਬਲਾ
NEXT STORY