ਸਾਊਥੰਪਟਨ- ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਇੰਗਲੈਂਡ ਨੂੰ 204 ਦੌੜਾਂ 'ਤੇ ਢੇਰ ਕਰ ਦਿੱਤਾ। ਹੋਲਡਰ ਨੇ 6 ਵਿਕਟਾਂ ਹਾਸਲ ਕੀਤੀਆਂ, ਜਿਸ ਦੇ ਚਲਦੇ ਇੰਗਲੈਂਡ ਵੱਡਾ ਸਕੋਰ ਨਹੀਂ ਬਣਾ ਸਕਿਆ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਸ਼ੈਨਨ ਗੇਬ੍ਰਿਅਲ ਨੇ 4 ਵਿਕਟਾਂ ਹਾਸਲ ਕਰ ਮੇਜ਼ਬਾਨ ਟੀਮ ਨੂੰ ਹਿਲਾ ਕੇ ਰੱਖ ਦਿੱਤਾ। ਮੈਚ ਦੇ ਪਹਿਲੇ ਦਿਨ ਕੱਲ ਮੀਂਹ ਦੇ ਕਾਰਨ ਕੇਵਲ 17.4 ਓਵਰ ਦਾ ਖੇਡ ਹੋ ਸਕਿਆ ਸੀ, ਜਿਸ 'ਚ ਇੰਗਲੈਂਡ ਨੇ ਇਕ ਵਿਕਟ 'ਤੇ 35 ਦੌੜਾਂ ਬਣਾਈਆਂ ਸਨ।
ਮੈਚ ਦੇ ਦੂਜੇ ਦਿਨ ਰੋਰੀ ਬਰਨਸ ਨੇ ਕੱਲ ਦੇ 20 ਤੇ ਡੇਲੀ ਨੇ 14 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਦੂਜੇ ਦਿਨ ਦਾ ਖੇਡ ਕਰੀਬ ਇਕ ਘੰਟੇ ਦੇ ਦੇਰੀ ਨਾਲ ਸ਼ੁਰੂ ਹੋਇਆ ਤੇ ਲਗਭਗ ਪੰਜ ਓਵਰ ਬਾਅਦ ਹੀ ਜੋ ਡੇਨਲੀ ਨੂੰ ਗੈਬ੍ਰਿਅਲ ਨੇ ਬੋਲਡ ਕਰ ਦਿੱਤਾ। ਉਸ ਨੇ 18 ਦੌੜਾਂ ਬਣਾਈਆਂ। ਡੇਲੀ ਨੇ 58 ਗੇਂਦਾਂ 'ਤੇ 18 ਦੌੜਾਂ 'ਚ ਚਾਰ ਚੌਕੇ ਲਗਾਏ। ਬਰਨਸ ਨੇ 85 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ ਤੇ ਇਸ ਦੌਰਾਨ ਟੈਸਟ ਕ੍ਰਿਕਟ 'ਚ ਇਕ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਇਸ ਟੈਸਟ ਮੈਚ ਨਾਲ ਅੰਤਰਰਾਸ਼ਟਰੀ ਕ੍ਰਿਕਟ ਦੀ 117 ਦਿਨਾਂ ਦੇ ਲੰਮੇ ਅੰਤਰਾਲ ਦੇ ਬਾਅਦ ਵਾਪਸੀ ਹੋਈ ਹੈ ਜੋ ਕੋਰੋਨਾ ਦੇ ਕਹਿਰ ਦੇ ਕਾਰਨ ਮਾਰਚ ਦੇ ਅੱਧ ਤੋਂ ਬੰਦ ਸੀ।
ਯੁਵਰਾਜ ਨੇ ਸ਼ੇਅਰ ਕੀਤਾ ਫਿਟਨੈੱਸ ਵੀਡੀਓ, ਕੈਫ ਨੇ ਕੀਤਾ ਟਰੋਲ
NEXT STORY