ਮਾਨਚੈਸਟਰ– ਮੀਂਹ ਕਾਰਣ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸ਼ਨੀਵਾਰ ਨੂੰ ਇਕ ਗੇਂਦ ਵੀ ਨਹੀਂ ਸੁੱਟੀ ਜਾ ਸਕੀ। ਲੜੀ ਵਿਚ 0-1 ਨਾਲ ਪਿੱਛੇ ਚੱਲ ਰਹੀ ਇੰਗਲੈਂਡ ਕੋਲ ਬਰਾਬਰੀ ਲਈ ਹੁਣ ਸਿਰਫ ਦੋ ਦਿਨ ਦਾ ਸਮਾਂ ਹੈ। ਵੈਸਟਇੰਡੀਜ਼ ਨੇ ਆਪਣੀ ਪਹਿਲੀ ਪਾਰੀ ਵਿਚ 1 ਵਿਕਟ 'ਤੇ 32 ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਕੱਲ ਇੰਗਲੈਂਡ ਨੇ ਪਹਿਲੀ ਪਾਰੀ 9 ਵਿਕਟਾਂ 'ਤੇ 469 ਦੇ ਸਕੋਰ 'ਤੇ ਖਤਮ ਐਲਾਨ ਕੀਤੀ ਸੀ। ਕੱਲ ਕ੍ਰੇਗ ਬ੍ਰੈੱਥਵੇਟ 6 ਤੇ ਅਲਜਾਰੀ ਜੋਸਫ 14 ਦੌੜਾਂ ਬਣਾ ਕੇ ਖੇਡ ਰਹੇ ਸਨ। ਸਲਾਮੀ ਬੱਲੇਬਾਜ਼ ਜਾਨ ਕੈਂਪਬੈੱਲ 12 ਦੌੜਾਂ ਬਣਾ ਕੇ ਸ਼ੁੱਕਰਵਾਰ ਨੂੰ ਸੈਮ ਕਿਊਰੇਨ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਆਊਟ ਹੋਇਆ ਸੀ।


ਬੇਨ ਸਟੋਕਸ ਨੇ 10ਵਾਂ ਟੈਸਟ ਸੈਂਕੜਾ ਲਾਉਂਦੇ ਹੋਏ 176 ਦੌੜਾਂ ਬਣਾਈਆਂ ਸਨ ਜਦਕਿ ਡੋਮਨਿਕ ਸਿਲਬੀ ਨੇ 120 ਦੌੜਾਂ ਬਣਾਈਆਂ, ਜਿਹੜਾ ਉਸਦਾ ਦੂਜਾ ਟੈਸਟ ਸੈਂਕੜਾ ਹੈ। ਜੋਸ ਬਟਲਰ ਨੇ 40 ਤੇ ਡੋਮ ਬੇਸ ਨੇ ਅਜੇਤੂ 31 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਆਫ ਸਪਿਨਰ ਰੋਸਟਨ ਚੇਜ਼ ਨੇ 172 ਦੌੜਾਂ ਦੇ ਕੇ 5 ਵਿਕਟਾਂ ਤੇ ਤੇਜ਼ ਗੇਂਦਬਾਜ਼ ਕੇਮਾਰ ਰੋਚ ਨੇ 2 ਵਿਕਟਾਂ ਹਾਸਲ ਕੀਤੀਆਂ। ਵੈਸਟਇੰਡੀਜ਼ ਨੇ ਸਾਊਥੰਪਟਨ ਵਿਚ ਪਹਿਲਾ ਟੈਸਟ 4 ਵਿਕਟਾਂ ਨਾਲ ਜਿੱਤਿਆ ਸੀ। ਤੀਜਾ ਤੇ ਆਖਰੀ ਟੈਸਟ ਵੀ ਮਾਨਚੈਸਟਰ ਵਿਚ ਹੀ ਖੇਡਿਆ ਜਾਵੇਗਾ।

ਅਗਲੇ ਮਹੀਨੇ ਅਮਰੀਕੀ ਮਹਿਲਾ ਅਮੈਚਯੋਰ ਗੋਲਫ ਮੁਕਾਬਲੇ 'ਚ ਹਿੱਸਾ ਲਵੇਗੀ ਅਨਿਕਾ ਵਰਮਾ
NEXT STORY