ਸਪੋਰਟਸ ਡੈੱਕਸ— ਨਿਊਜ਼ੀਲੈਂਡ ਤੇ ਇੰਗਲੈਂਡ ਦੇ ਵਿਚਾਲੇ ਲਾਰਡਸ 'ਚ ਖੇਡਿਆ ਗਿਆ ਵਿਸ਼ਵ ਕੱਪ 2019 ਦਾ ਫਾਈਨਲ ਮੁਕਾਬਲਾ ਬਹੁਤ ਰੋਮਾਂਚਕ ਰਿਹਾ ਹੈ ਸੁਪਰ ਓਵਰ 'ਚ ਮੈਚ ਟਾਈ ਹੋਣ ਤੋਂ ਬਾਅਦ ਜ਼ਿਆਦਾ ਬਾਊਂਡਰੀ ਲੱਗਣ ਦੀ ਵਜ੍ਹਾ ਨਾਲ ਮੇਜ਼ਬਾਨ ਇੰਗਲੈਂਡ ਪਹਿਲੀ ਵਾਰ ਵਿਸ਼ਵ ਕੱਪ ਦਾ ਜੇਤੂ ਬਣਿਆ। ਵਿਸ਼ਵ ਜੇਤੂ ਬਣਨ ਦੇ ਨਾਲ ਹੀ ਇੰਗਲੈਂਡ ਨੂੰ ਆਈ. ਸੀ. ਸੀ. ਵਲੋਂ 4 ਮਿਲੀਅਨ ਡਾਲਰ ਲਗਭਗ 28 ਕਰੋੜ ਰੁਪਏ ਮਿਲਣਗੇ। ਇਸ ਦੇ ਨਾਲ ਹੀ ਰਨਰ-ਅਪ ਟੀਮ ਨਿਊਜ਼ੀਲੈਂਡ ਨੂੰ 2 ਮਿਲੀਅਨ ਡਾਲਰ (ਲਗਭਗ 14 ਕਰੋੜ ਰੁਪਏ) ਦੀ ਰਾਸ਼ੀ ਇਨਾਮ ਦੇ ਰੂਪ 'ਚ ਦਿੱਤੀ ਜਾਵੇਗੀ।

ਜੇਤੂ ਤੇ ਰਨਰ-ਅਪ ਦੇ ਨਾਲ ਹੀ ਆਈ. ਸੀ. ਸੀ. ਵਲੋਂ ਸੈਮੀਫਾਈਨਲ 'ਚ ਪਹੁੰਚਣ ਵਾਲੀਆਂ ਟੀਮਾਂ ਨੂੰ ਵੀ ਇਨਾਮ ਦੇ ਰੂਪ 'ਚ ਰਾਸ਼ੀ ਦਿੱਤੀ ਜਾਵੇਗੀ। ਸੈਮੀਫਾਈਨਲ 'ਚ ਪਹੁੰਚਣ ਵਾਲੀ 2 ਹੋਰ ਟੀਮਾਂ ਜਿਸ 'ਚ ਭਾਰਤ ਤੇ ਆਸਟਰੇਲੀਆ 8 ਲੱਖ ਡਾਲਰ (ਲਗਭਗ 5.5 ਕਰੋੜ ਰੁਪਏ) ਇਨਾਮ ਦੇ ਰੂਪ 'ਚ ਮਿਲਣਗੇ। ਸੈਮੀਫਾਈਨਲ ਮੈਚ 'ਚ ਭਾਰਤ ਨੂੰ ਨਿਊਜ਼ੀਲੈਂਡ ਤੇ ਆਸਟਰੇਲੀਆ ਨੂੰ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਦੇ ਨਾਲ ਹੀ ਨਾਕਆਊਟ 'ਚ ਪਹੁੰਚਣ ਵਾਲੀ ਟੀਮ ਨੂੰ 1-1 ਲੱਖ ਡਾਲਰ (70 ਲੱਖ ਰੁਪਏ) ਤੇ ਲੀਗ ਪੜਾਅ 'ਚ ਮੈਚ ਜਿੱਤਣ ਵਾਲੀ ਹਰ ਟੀਮ ਨੂੰ 40-40 ਹਜ਼ਾਰ ਡਾਲਰ (28 ਲੱਖ ਰੁਪਏ) ਮਿਲਣਗੇ।
CWC 2019 : ਵਿਲੀਅਮਸਨ ਨੇ ਤੋੜਿਆ ਜੈਵਰਧਨੇ ਦਾ ਰਿਕਾਰਡ
NEXT STORY