ਜਲੰਧਰ- ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਬਾਪੂ ਕ੍ਰਿਸ਼ਣਾਰਾਵ ਵੈਂਕਟੇਸ਼ ਪ੍ਰਸਾਦ ਨੇ ਜਿਸ ਜਯੰਤੀ ਨਾਲ ਸਾਲ 1996 'ਚ ਵਿਆਹ ਕੀਤਾ ਸੀ, ਉਹ ਉਸ ਤੋਂ 9 ਸਾਲ ਵੱਡੀ ਸੀ। ਲਾਈਮਲਾਈਟ ਤੋਂ ਅਕਸਰ ਦੂਰ ਰਹਿਣ ਵਾਲੇ ਪ੍ਰਸਾਦ ਨੂੰ ਜਯੰਤੀ ਨੇ ਹੀ ਪ੍ਰਪੋਜ਼ ਕੀਤਾ ਸੀ। 1994 'ਚ ਉਹ ਪਹਿਲੀ ਵਾਰ ਜਯੰਤੀ ਨਾਲ ਅਨਿਲ ਕੁੰਬਲੇ ਦੇ ਮਾਰਫਤ ਮਿਲਿਆ ਸੀ। ਕੁੰਬਲੇ ਉਦੋਂ ਟਾਈਟਨ ਕੰਪਨੀ 'ਚ ਕੰਮ ਕਰਦਾ ਸੀ। ਉਥੇ ਹੀ ਜਯੰਤੀ ਪੀ. ਆਰ. ਓ. ਦਾ ਕੰਮ ਕਰਦੀ ਸੀ। ਦੱਸਿਆ ਜਾਂਦਾ ਹੈ ਕਿ ਸ਼ੁਰੂਆਤ 'ਚ ਪ੍ਰਸਾਦ ਨੇ ਆਪਣੇ ਪਰਿਵਾਰ ਕਾਰਨ ਜਯੰਤੀ ਤੋਂ ਦੂਰੀ ਬਣਾਈ ਰੱਖੀ ਸੀ ਪਰ ਜਯੰਤੀ ਪ੍ਰਸਾਦ ਦੇ ਨਾਲ ਲਗਾਤਾਰ ਸੰਪਰਕ 'ਚ ਰਹੀ। ਇਸੇ ਦੌਰਾਨ ਪ੍ਰਸਾਦ ਨੂੰ ਵੀ ਜਯੰਤੀ ਨਾਲ ਪਿਆਰ ਹੋ ਗਿਆ। ਹਾਲਾਂਕਿ ਵਿਚਾਲੇ ਜਿਹੇ ਇਹ ਵੀ ਅਫਵਾਹਾਂ ਉੱਡੀਆਂ ਸਨ ਕਿ ਜਯੰਤੀ ਤਲਾਕਸ਼ੁਦਾ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਜਯੰਤੀ ਤੇ ਪ੍ਰਸਾਦ ਦਾ ਇਕ ਬੇਟਾ ਪ੍ਰਿਥਵੀ ਹੈ।
ਜ਼ਿਕਰਯੋਗ ਹੈ ਕਿ 2001 'ਚ ਪ੍ਰਸਾਦ ਜਦੋਂ ਭਾਰਤੀ ਟੀਮ 'ਚੋਂ ਡ੍ਰਾਪ ਹੋਇਆ ਸੀ ਤਾਂ ਇਸ ਤੋਂ ਬਾਅਦ ਉਹ ਟੀਮ 'ਚ ਵਾਪਸੀ ਨਹੀਂ ਕਰ ਸਕਿਆ। 2006 'ਚ ਉਸ ਨੇ ਅੰਡਰ-19 ਕ੍ਰਿਕਟ ਟੀਮ ਦੇ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਉਹ ਆਈ. ਪੀ. ਐੱਲ. ਨਾਲ ਜੁੜਿਆ ਤੇ ਹੁਣ ਤਕ ਉਹ ਵੱਖ-ਵੱਖ ਟੀਮਾਂ 'ਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕਾ ਹੈ।
ਸੇਥੂਰਮਨ-ਸ਼ਸ਼ੀਕਿਰਨ ਦੀ ਜਿੱਤ ਨਾਲ ਭਾਰਤ ਨੂੰ ਰਾਹਤ
NEXT STORY