ਲੰਡਨ— ਇੰਗਲੈਂਡ ਦੇ ਕਪਤਾਨ ਇਓਨ ਮਾਰਗਨ ਨੂੰ ਲਾਡਰਸ 'ਚ ਦੱਖਣੀ ਅਫਰੀਕਾ ਨਾਲ 3 ਮੈਚਾਂ ਦੀ ਇਕ ਰੋਜ਼ਾ ਲੜੀ ਦੇ ਆਖਰੀ ਮੁਕਾਬਲੇ 'ਚ 7 ਵਿਕਟਾਂ ਨਾਲ ਹਾਰਨ ਦੇ ਬਾਵਜੂਦ ਚੈਂਪੀਅਨਸ ਟਰਾਫੀ 'ਚ ਚੰਗੇ ਪ੍ਰਦਰਸ਼ਨ ਦਾ ਭਰੋਸਾ ਹੈ। ਮੇਜ਼ਬਾਨ ਟੀਮ ਨੇ ਬੱਦਲਾਂ ਨਾਲ ਘਿਰੇ ਮੌਸਮ 'ਚ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਹਰਿਆਲੀ ਪਿੱਚ 'ਤੇ 20 ਦੌੜਾਂ ਦੇ ਅੰਦਰ 6 ਵਿਕਟਾਂ ਗੁਆ ਦਿੱਤੀਆਂ, ਪਹਿਲੀ ਵਾਰ ਕਿਸੇ ਟੀਮ ਨੇ ਇਕ ਰੋਜ਼ਾ ਅੰਤਰਾਸ਼ਟਰੀ ਮੈਚਾਂ 'ਚ ਪਹਿਲੇ 5 ਓਵਰਾਂ 'ਚ 6 ਵਿਕਟਾਂ ਗੁਆਈਆਂ। ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਨੇ ਪੂਰਾ ਫਾਇਦਾ ਚੁੱਕਿਆ, ਜਿਸ 'ਚ ਕਾਗਿਸੋ ਰਬਾਡਾ 9 ਓਵਰਾਂ 'ਚ 39 ਦੌੜਾਂ ਦੇ ਕੇ 4 ਵਿਕਟਾਂ ਅਤੇ ਵੇਨ ਪਾਰਨੇਲ 8 ਓਵਰਾਂ 'ਚ 43 ਦੌੜਾਂ ਦੇ ਨੇ 3 ਵਿਕਟਾਂ ਹਾਸਲ ਕਰ ਕੇ ਚੋਟੀ ਕ੍ਰਮ ਨੂੰ ਚਕਨਾਚੂਰ ਕਰ ਦਿੱਤਾ। ਜੋਨੀ ਬਿਅਰਸਟੋ ਦੀਆਂ 51 ਦੌੜਾਂ ਦੀ ਸਹਾਇਤਾ ਨਾਲ ਇੰਗਲੈਂਡ ਦੀ ਟੀਮ ਉਭਰਨ 'ਚ ਸਫਲ ਰਹੀ ਅਤੇ ਟੀਮ 153 ਦੌੜਾਂ 'ਤੇ ਆਲ ਆਊਟ ਹੋ ਗਈ।
ਇਸ ਟੀਚੇ 'ਚ ਦੱਖਣੀ ਅਫਰੀਕਾ ਨੂੰ ਜ਼ਰਾ ਵੀ ਮੁਸ਼ਕਿਲ ਨਹੀਂ ਹੋਈ ਅਤੇ ਉਸ ਨੇ 3 ਵਿਕਟਾਂ 'ਤੇ 156 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਪਰ ਇੰਗਲੈਂਡ ਨੇ ਫਿਰ ਵੀ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ। ਇਹ ਪੁੱਛਣ 'ਤੇ ਕਿ ਕੀ ਮੇਜ਼ਬਾਨ ਇੰਗਲੈਂਡ ਦਾ ਆਤਮਵਿਸ਼ਵਾਸ ਚੈਂਪੀਅਨਸ ਟਰਾਫੀ 'ਚ ਘੱਟ ਹੋਵੇਗਾ ਤਾਂ ਉਸ ਨੇ ਕਿਹਾ ਕਿ ਅਜਿਹਾ ਨਹੀਂ ਹੋਵੇਗਾ। ਉਸ ਨੇ ਕਿਹਾ ਕਿ ਨਿਸ਼ਚਿਤ ਰੂਪ 'ਚ ਪਹਿਲਾ ਇਕ ਘੰਟਾ ਸਾਡੇ ਲਈ ਕਾਫੀ ਮਹਿੰਗਾ ਰਿਹਾ, ਜਿਸ 'ਚ ਹਰਿਆਲੀ ਘਾਹ ਦਾ ਵੀ ਯੋਗਦਾਨ ਰਿਹਾ ਪਰ ਆਖਰ 'ਚ ਮੈਂ ਸੋਚਿਆ ਕਿ ਦੱਖਣੀ ਅਫਰੀਕਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਆਇਰਲੈਂਡ ਦੇ ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਅਸੀਂ ਜ਼ਿਆਦਾ ਹਮਲਾਵਰ ਨਹੀਂ ਖੇਡੇ, ਸਾਡੇ ਜ਼ਿਆਦਾਤਰ ਸ਼ਾਟਸ ਰੱਖਿਆਤਮਕ ਸੀ। ਇਸ ਲਈ ਕਾਫੀ ਕਰੈਡਿਟ ਦੱਖਣੀ ਅਫਰੀਕਾ ਨੂੰ ਦਿੱਤਾ ਜਾਣਾ ਚਾਹੀਦਾ ਹੈ। ਇੰਗਲੈਂਡ ਦੀ ਟੀਮ ਚੈਂਪੀਅਨਸ ਟਰਾਫੀ 'ਚ ਆਪਣੇ ਅਭਿਆਨ ਦੀ ਸ਼ੁਰੂਆਤ ਵੀਰਵਾਰ ਨੂੰ ਦਿ ਓਵਲ 'ਚ ਬੰਗਲਾਦੇਸ਼ ਦੇ ਖਿਲਾਫ ਕਰੇਗੀ।
ਦੇਵੇਂਦਰੋ ਮੰਗੋਲੀਆ 'ਚ ਮੁੱਕੇਬਾਜ਼ੀ ਟੂਰਨਾਮੈਂਟ ਲਈ ਟੀਮ 'ਚ ਸ਼ਾਮਲ
NEXT STORY