ਮਾਨਚੈਸਟਰ, (ਏਜੰਸੀ)-ਵੈਭਵ ਸੂਰਯਵੰਸ਼ੀ ਦੇ ਡੈਬਿਊ ਦੀ ਵਧਦੀ ਮੰਗ ਵਿਚਾਲੇ ਇੰਗਲੈਂਡ ਵਿਰੁੱਧ ਸ਼ਨੀਵਾਰ ਨੂੰ ਦੂਜੇ ਟੀ-20 ਮੈਚ ’ਚ ਸੰਜੂ ਸੈਮਸਨ ’ਤੇ ਚੰਗੇ ਪ੍ਰਦਰਸ਼ਨ ਦਾ ਦਬਾਅ ਰਹੇਗਾ ਜਿਹੜਾ ਇਸ ਦੌਰੇ ’ਤੇ ਲਗਾਤਾਰ ਅਸਫਲ ਸਾਬਤ ਹੋ ਰਿਹਾ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ਜਿਸ ’ਚ ਭਾਰਤ ਨੇ ਅਭਿਸ਼ੇਕ ਸ਼ਰਮਾ ਤੇ ਕਪਤਾਨ ਸ਼੍ਰੇਅਸ ਅਈਅਰ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 7 ਵਿਕਟਾਂ ’ਤੇ 189 ਦੌੜਾਂ ਬਣਾਈਅਾਂ ਸਨ। ਅਗਲੇ ਕੁਝ ਮੈਚਾਂ ’ਚ ਫੋਕਸ ਸੈਮਸਨ ’ਤੇ ਰਹੇਗਾ ਕਿ ਉਹ ਸੂਰਯਵੰਸ਼ੀ ਨੂੰ ਡੈਬਿਊ ਦਾ ਮੌਕਾ ਦਿੱਤੇ ਜਾਣ ਦੀ ਵਧਦੀ ਮੰਗ ਵਿਚਾਲੇ ਆਪਣੀ ਉਪਯੋਗਤਾ ਸਾਬਤ ਕਰ ਪਾਉਂਦਾ ਹੈ ਜਾਂ ਨਹੀਂ। ਭਾਰਤ ਦੀ ਟੀ-20 ਵਿਸ਼ਵ ਕੱਪ ’ਚ ਖਿਤਾਬੀ ਜਿੱਤ ਦੇ ਸੂਤਰਧਾਰ ਰਹੇ ਸੈਮਸਨ ਨੂੰ ਘੱਟੋ-ਘੱਟ ਇਕ ਸਾਲ ਤੱਕ ਮੌਕਾ ਦਿੱਤਾ ਜਾ ਸਕਦਾ ਸੀ ਪਰ ਹੁਣ ਜਦਕਿ ਭਾਰਤੀ ਕ੍ਰਿਕਟ ਨੂੰ ਸੂਰਯਵੰਸ਼ੀ ਦੇ ਰੂਪ ’ਚ ਇਕ ਅਸਾਧਾਰਨ ਪ੍ਰਤਿਭਾਸ਼ਾਲੀ ਕ੍ਰਿਕਟਰ ਮਿਲ ਗਿਆ ਹੈ, ਅਜਿਹੇ ’ਚ ਸੈਮਸਨ ਲਈ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਰਹਿ ਗਈ ਹੈ ਤੇ ਟੀ-20 ਵਿਸ਼ਵ ਕੱਪ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਟੀਮ ’ਚ ਉਸ ਦੀ ਜਗ੍ਹਾ ਦੀ ਗਾਰੰਟੀ ਨਹੀਂ ਹੋ ਸਕਦਾ।
ਅਭਿਸ਼ੇਕ ਸ਼ਰਮਾ ਨੇ ਪਿਛਲੇ 3 ਮੈਚਾਂ ’ਚੋਂ 2 ’ਚ 49 ਤੇ 59 ਦੌੜਾਂ ਬਣਾਈਅਾਂ ਹਨ ਜਿਸ ਨਾਲ ਸਾਰਾ ਦਬਾਅ ਹੁਣ ਸੈਮਸਨ ’ਤੇ ਹੈ। ਮੀਂਹ ਕਾਰਨ ਰੱਦ ਹੋਏ ਪਹਿਲੇ ਮੈਚ ’ਚ ਸੈਮਸਨ ਨੇ 7 ਗੇਂਦਾਂ ’ਚ 1 ਦੌੜ ਬਣਾਈ ਸੀ ਤੇ ਇਕ ਵਾਰ ਵੀ ਨਹੀਂ ਲੱਗਿਆ ਕਿ ਉਹ ਹਮਲਾਵਰ ਖੇਡਣ ਦੇ ਮੂਡ ’ਚ ਹੈ। ਸੀਮ ਲੈਂਦੀਆਂ ਪਿੱਚਾਂ ’ਤੇ ਤਕਨੀਕ ਦੇ ਮਾਮਲੇ ’ਚ ਉਸ ਦੀ ਕਮਜ਼ੋਰੀ ਸਾਹਮਣੇ ਆਉਂਦੀ ਹੈ। ਰਾਜਸਥਾਨ ਦੇ ਟੋਂਕ ਦੇ ਰਹਿਣ ਵਾਲੇ ਆਇਰਲੈਂਡ ਦੇ ਗੁੰਮਨਾਮ ਜਿਹੇ ਤੇਜ਼ ਗੇਂਦਬਾਜ਼ ਜੈ ਮੂੰਦਰਾ ਨੇ ਉਸ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਉਸ ਦੀ ਵਿਕਟ ਲਈ। ਟੀਮ ਮੈਨੇਜਮੈਂਟ 15 ਸਾਲ ਦੇ ਸੂਰਯਵੰਸ਼ੀ ਨੂੰ ਲੈ ਕੇ ਕੋਈ ਕਾਹਲੀ ਨਹੀਂ ਕਰਨਾ ਚਾਹੁੰਦੀ ਪਰ ਅਗਲੇ ਕੁਝ ਮੈਚਾਂ ’ਚ ਉਸ ਨੂੰ ਨਹੀਂ ਉਤਾਰਿਆ ਗਿਆ ਤਾਂ ਇਸ ਫੈਸਲੇ ’ਤੇ ਸਵਾਲ ਉੱਠਣੇ ਤੈਅ ਹਨ।
ਸੈਮਸਨ ਤੋਂ ਇਲਾਵਾ ਤਿਲਕ ਵਰਮਾ ਨੂੰ ਵੀ ਮੱਧਕ੍ਰਮ ’ਚ ਤੇਜ਼ ਖੇਡਣਾ ਪਵੇਗਾ। ਸਪਿੰਨਰਾਂ ਦੇ ਆਉਣ ਤੋਂ ਬਾਅਦ ਉਹ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਪਾਉਂਦਾ ਹੈ। ਇਸ ਸਾਲ 12 ਟੀ-20 ’ਚ ਉਹ ਸਿਰਫ 12 ਛੱਕੇ ਲਾ ਸਕਿਆ ਹੈ ਤੇ ਇਕ ਫਿਨਿਸ਼ਰ ਲਈ ਇਹ ਖਰਾਬ ਅੰਕੜਾ ਹੈ।
ਸਪਿੰਨਰਾਂ ਦੀ ਮਦਦਗਾਰ ਓਲਡ ਟ੍ਰੈਫਰਡ ਦੀ ਪਿੱਚ ’ਤੇ ਗੇਂਦਬਾਜ਼ੀ ’ਚ ਕਿਸੇ ਬਦਲਾਅ ਦੀ ਸੰਭਾਵਨਾ ਨਹੀਂ ਹੈ। ਇੰਗਲੈਂਡ ਕੋਲ ਕਪਤਾਨ ਹੈਰੀ ਬਰੂਕ, ਫਿਲ ਸਾਲਟ ਤੇ ਟੌਮ ਬੈਂਟਨ ਵਰਗੇ ਸ਼ਾਨਦਾਰ ਬੱਲੇਬਾਜ਼ ਹਨ। ਇਸ ਮੈਚ ਤੋਂ ਪਹਿਲਾਂ ਹਾਲਾਂਕਿ ਇਕ ਹੀ ਸਵਾਲ ਕ੍ਰਿਕਟ ਪ੍ਰੇਮੀਆਂ ਦੇ ਦਿਮਾਗ ’ਚ ਹੈ ਕਿ ਸੂਰਯਵੰਸ਼ੀ ਨੂੰ ਮੌਕਾ ਮਿਲੇਗਾ ਜਾਂ ਨਹੀਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸ਼ੁਭਮਨ ਗਿੱਲ ਨੇ ਕੀਤੀ ਰੈਪਰ ਟ੍ਰੈਵਿਸ ਸਕਾਟ ਨਾਲ ਮੁਲਾਕਾਤ
NEXT STORY