ਜਲੰਧਰ - ਟੈਨਿਸ ਸਟਾਰ ਯੂਜਨੀ ਬੁਕਾਰਡ ਵਿੰਬਲਡਨ ਦੌਰਾਨ ਕੈਟਸੂਟ ਵਿਚ ਦਿਸ ਸਕਦੀ ਹੈ। ਕੈਟਸੂਟ ਸਭ ਤੋਂ ਪਹਿਲਾਂ ਸੈਰੇਨਾ ਵਿਲੀਅਮਸਨ ਕਾਰਣ ਚਰਚਾ ਵਿਚ ਆਇਆ ਸੀ। ਆਪਣੀ ਬੇਟੀ ਨੂੰ ਜਨਮ ਦੇ ਕੇ ਪਹਿਲਾ ਗ੍ਰੈਂਡ ਸਲੈਮ ਖੇਡਣ ਆਈ ਸੈਰੇਨਾ ਨੇ ਅਜਿਹੀ ਡ੍ਰੈੱਸ ਪਹਿਨੀ ਸੀ, ਜਿਸ ਨਾਲ ਪੂਰਾ ਸਰੀਰ ਢੱਕਿਆ ਹੋਇਆ ਸੀ। ਉਕਤ ਡ੍ਰੈੱਸ ਨੂੰ ਵਿੰਬਲਡਨ ਡ੍ਰੈੱਸ ਕੋਡ ਦੀ ਉਲੰਘਣਾ ਵੀ ਮੰਨਿਆ ਗਿਆ ਸੀ ਪਰ ਸੈਰੇਨਾ ਨੇ ਨਿਯਮਾਂ ਦੇ ਉਲਟ ਜਾ ਕੇ ਇਹ ਕੈਟਸੂਟ ਪਹਿਨਿਆ ਸੀ। ਹੁਣ ਉਸਦੇ ਨਕਸ਼ੇ ਕਦਮਾਂ 'ਤੇ ਯੂਜਨੀ ਬੁਕਾਰਡ ਵੀ ਚਲਦੀ ਹੋਈ ਨਜ਼ਰ ਆ ਰਹੀ ਹੈ। ਯੂਜਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਕੈਟਸੂਟ ਵਿਚ ਅਭਿਆਸ ਕਰਦੀ ਨਜ਼ਰ ਆ ਰਹੀ ਹੈ। ਫੋਟੋ ਦੇ ਨਾਲ ਕੈਪਸ਼ਨ ਦਿੱਤੀ ਹੈ, ''ਕੈਟਸੂਟ ਵਾਈਬ।''
ਯੂਜਨੀ ਦੇ ਇਸ ਨਵੇਂ ਅਵਤਾਰ ਨੂੰ ਉਸਦੇ ਦੋ ਮਿਲੀਅਨ ਤੋਂ ਵੱਧ ਪ੍ਰਸ਼ੰਸਕਾਂ ਨੇ ਵੀ ਪਸੰਦ ਕੀਤਾ ਹੈ। ਉਸ ਨੂੰ ਇਹ ਫੋਟੋ ਪੋਸਟ ਕਰਨ ਦੇ ਇਕ ਦਿਨ ਵਿਚ ਹੀ ਤਕਰੀਬਨ 11 ਲੱਖ ਲਾਈਕਸ ਮਿਲ ਗਏ ਸਨ। ਉਥੇ ਹੀ ਯੂਜਨੀ ਦੇ ਕਈ ਪ੍ਰਸ਼ੰਸਕ ਮਜ਼ੇ ਲੈਂਦੇ ਵੀ ਨਜ਼ਰ ਆਏ। ਇਕ ਵਿਅਕਤੀ ਨੇ ਲਿਖਿਆ, ''ਤੁਸੀਂ ਬਲੈਕ ਨਹੀਂ ਸਗੋਂ ਵ੍ਹਾਈਟ ਕੈਟ ਸੂਟ ਪਹਿਨ ਕੇ ਆਉਣਾ ਤਦ ਤੁਸੀਂ ਹੋਰ ਦਿਲਖਚਵੇਂ ਦਿਸੋਗੇ। ''
ਉਥੇ ਹੀ ਟੈਨਿਸ ਖਿਡਾਰੀ ਕ੍ਰਿਸਟੀ ਨੇ ਵੀ ਇਕ ਮਜ਼ੇਦਾਰ ਕੁਮੈਂਟ ਕੀਤਾ। ਉਸ ਨੇ ਲਿਖਿਆ, ''ਕੀ ਤੁਸੀਂ ਕੈਟ ਵੂਮੈਨ ਲਈ ਆਡੀਸ਼ਨ ਦੇ ਰਹੇ ਹੋ।'' ਉਥੇ ਹੀ ਕੁਝ ਫੈਨਸ ਨੇ ਲਿਖਿਆ, ''ਵਿੰਬਲਡਨ ਵਿਚ ਲੋਕ ਤੁਹਾਡੀ ਖੇਡ ਤੋਂ ਵੱਧ ਤੁਹਾਡੇ ਕੈਟਸੂਟ ਨੂੰ ਦੇਖ ਕੇ ਖੁਸ਼ ਹੋਣਗੇ।''
ਜ਼ਿਕਰਯੋਗ ਹੈ ਕਿ ਯੂਜਨੀ ਟੈਨਿਸ ਦੇ ਇਲਾਵਾ ਮਾਡਲਿੰਗ ਜਗਤ ਵਿਚ ਵੀ ਮਸ਼ਹੂਰ ਨਾਂ ਹੈ। ਉਹ ਖੇਡ ਮੈਗਜ਼ੀਨ ਐੱਸ. ਆਈ. ਲਈ ਵੀ ਸਵਿਮਵੀਅਰ ਫੋਟੋਸ਼ੂਟ ਕਰਵਾ ਚੁੱਕੀ ਹੈ।
ਸਚਿਨ ਨੇ ਆਸਟਰੇਲੀਆ ਦੀ ਬੱਲਾ ਬਣਾਉਣ ਵਾਲੀ ਕੰਪਨੀ ਵਿਰੁੱਧ ਮਾਮਲਾ ਕਰਵਾਇਆ ਦਰਜ
NEXT STORY