ਨਵੀਂ ਦਿੱਲੀ— ਚੈਂਪੀਅਨ ਚੈਸ ਟੂਰ ਦੇ ਸਤਵੇਂ ਪੜਾਅ ’ਚ 3 ਲੱਖ 20 ਹਜ਼ਾਰ ਡਾਲਰ ਇਨਾਮੀ ਰਾਸ਼ੀ ਵਾਲੇ ਕ੍ਰਿਪਟੋ ਕੱਪ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਦਿਨ ਦੀ ਖੇਡ ਦੇ ਬਾਅਦ ਪਲੇਅ ਆਫ਼ ਦੀ ਤਸਵੀਰ ਕੁਝ ਸਾਫ਼ ਹੁੰਦੀ ਨਜ਼ਰ ਆਈ, ਸਭ ਤੋਂ ਅੱਗੇ ਚਲ ਰਹੇ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਯੂ. ਐੱਸ. ਏ. ਦੇ ਫ਼ਾਬਿਆਨੋ ਕਰੁਆਨਾ ਨੇ ਹਰਾਉਂਦੇ ਹੋਏ ਦਿਨ ਦੇ ਖੇਡ ਖ਼ਤਮ ਹੋਣ ਤੋਂ ਠੀਕ ਪਹਿਲਾਂ ਸੰਯੁਕਤ ਪਹਿਲੇ ਸਥਾਨ ’ਤੇ ਕਬਜ਼ਾ ਜਮਾ ਲਿਆ। ਕਰੁਆਨਾ ਤੋਂ ਇਲਾਵਾ ਉਨ੍ਹਾਂ ਦੇ ਹਮਵਤਨ ਹਿਕਾਰੂ ਨਾਕਾਮੁਰਾ ਤੇ ਅਜਰਬੇਜਾਨ ਦੇ ਤੈਮੂਰ ਰਦਜਾਵੋਵ ਸਾਰੇ ਖਿਡਾਰੀ 10 ਰਾਊਂਡ ਦੇ ਬਾਅਦ 6.5 ਅੰਕ ਬਣਾਉਂਦੇ ਹੋਏ ਪਹਿਲੇ ਸਥਾਨ ’ਤੇ ਪਹੁੰਚ ਗਏ। ਕਰੁਆਨਾ ਨੇ ਦੂਜੇ ਦਿਨ ਦੀ ਖੇਡ ’ਚ ਰੂਸ ਦੇ ਇਆਨ ਨੇਪੋਂਨਿਯਚੀ ਤੇ ਅਰਜਨਟੀਨਾ ਦੇ ਅਲੋਨ ਪੀਚੋਟ ਨੂੰ ਵੀ ਹਰਾਇਆ ਤੇ ਦੋ ਮੁਕਾਬਲੇ ਡਰਾਅ ਖੇਡੇ।
ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਹੈਰਾਨੀਜਨਕ ਤੌਰ ’ਤੇ ਦੂਜੇ ਦਿਨ ਵੀ ਬਹੁਤ ਖ਼ਾਸ ਖੇਡ ਨਾ ਦਿਖਾ ਸਕੇ ਤੇ 3 ਅੰਕ ਹੀ ਬਣਾ ਸਕੇ। ਯੂ. ਐੱਸ. ਏ. ਦੇ ਲੇਵੋਨ ਆਰੋਨੀਅਨ ਖ਼ਿਲਾਫ਼ ਹਾਰ ਨਾਲ ਉਹ ਅਜੇ ਚੋਟੀ ਦੇ 8 ’ਚ ਨਹੀਂ ਹਨ, ਤੇ ਪਲੇਆਫ਼ ’ਚ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਆਖ਼ਰੀ ਦਿਨ ਜ਼ੋਰ ਲਾਉਣਾ ਹੋਵਗਾ। ਤੀਜੇ ਦਿਨ ਬਚੇ ਹੋਏ 5 ਰਾਊਂਡ ਦੇ ਬਾਅਦ 16 ਖਿਡਾਰੀਆਂ ’ਚੋਂ 8 ਪਲੇਆਫ਼ ਲਈ ਜਗ੍ਹਾ ਬਣਾ ਸਕਣਗੇ।
ਯੂਏਫਾ ਨੇ ਚੈਂਪੀਅਨਸ ਲੀਗ ਫਾਈਨਲ ਲਈ 1700 ਟਿਕਟਾਂ ਵਿਕਰੀ ਦੇ ਲਈ ਰੱਖੀਆਂ
NEXT STORY