ਨਿਓਨ (ਸਵਿਟਜ਼ਰਲੈਂਡ)- ਪੁਰਤਗਾਲ 'ਚ ਚੈਂਪੀਅਨਸ ਲੀਗ ਫਾਈਨਲ ਦੇ ਆਯੋਜਨ ਵਿਚ ਜਦੋ ਸਿਰਫ ਚਾਰ ਦਿਨ ਦਾ ਸਮਾਂ ਬਚਿਆ ਹੈ ਤਾਂ ਯੂਰਪੀਅਨ ਫੁੱਟਬਾਲ ਦੀ ਪ੍ਰਬੰਧਕ ਸਭਾ ਯੂਏਫਾ ਨੇ ਮੈਨਚੈਸਟਰ ਸਿਟੀ ਅਤੇ ਚੇਲਸੀ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਮੰਗਲਵਾਰ ਨੂੰ ਦੁਨੀਆ ਭਰ ਦੇ ਦਰਸ਼ਕਾਂ ਲਈ 1700 ਟਿਕਟਾਂ ਵਿਕਰੀ ਦੇ ਲਈ ਰੱਖੀਆਂ ਹਨ। ਯੂਏਫਾ ਨੇ ਕਿਹਾ ਕਿ ਇਹ ਟਿਕਟਾਂ 70 ਤੋਂ 600 ਯੂਰੋ (78 ਤੋਂ 670 ਡਾਲਰ) ਤੱਕ ਦੀਆਂ ਹੋਣਗੀਆਂ। ਇਨ੍ਹਾਂ ਟਿਕਟਾਂ ਨੂੰ ਮੰਗਲਵਾਰ ਨੂੰ ਗ੍ਰੀਨਵਿਚ ਮਾਨਕ ਸਮੇਂ ਅਨੁਸਾਰ ਦੁਪਹਿਰ 12 ਵਜੇ ਤੋਂ ਯੂਏਫਾ ਦੀ ਵੈਬਸਾਈਟ ਦੇ ਜ਼ਰੀਏ ਵੇਚਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਇੰਗਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਪੁਰਸ਼ ਤੇ ਮਹਿਲਾ ਟੀਮ ਬਾਓ-ਬਬਲ 'ਚ ਹੋਈ ਸ਼ਾਮਲ
ਪੋਰਟੋ 'ਚ ਐਸਟੇਡਿਓ ਡੋ ਡ੍ਰੇਗਾਓ ਵਿਚ ਸ਼ਨੀਵਾਰ ਨੂੰ ਹੋਣ ਵਾਲੇ ਇਸ ਮੁਕਾਬਲੇ ਦੇ ਲਈ ਕੁੱਲ ਸਮਰੱਥਾ ਦੇ ਇਕ ਤਿਹਾਈ ਦਰਸ਼ਕਾਂ ਯਾਨੀ 16,500 ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ ਹੋਵੇਗੀ। ਤੁਰਕੀ ਦੇ ਇਸਤਾਂਬੁਲ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਯਾਤਰਾ ਪਾਬੰਦੀਆਂ ਦੇ ਚੱਲਦੇ ਇਸ ਮੁਕਾਬਲੇ ਨੂੰ ਪੁਰਤਗਾਲ 'ਚ ਸ਼ਿਫਟ ਕੀਤਾ ਗਿਆ ਹੈ। ਮੈਨਚੈਸਟਰ ਸਿਟੀ ਅਤੇ ਚੇਲਸੀ ਦੋਵਾਂ ਨੂੰ ਆਪਣੇ ਦਰਸ਼ਕਾਂ ਨੂੰ 6-6 ਹਜ਼ਾਰ ਟਿਕਟ ਵੇਚਣ ਦੀ ਆਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ : ਹੁਸਾਮੁਦੀਨ ਤੇ ਥਾਪਾ ਨੇ ਜਿੱਤ ਨਾਲ ਕੀਤੀ ਸ਼ੁਰੂਆਤ
NEXT STORY