ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਹੁਣ ਆਮ ਜਨਤਾ ਤੋਂ ਲੈ ਕੇ ਕ੍ਰਿਕਟਰਸ ਵੀ ਆਪਣੇ-ਆਪਣੇ ਘਰਾਂ 'ਚ ਹੀ ਸਮਾਂ ਬਤੀਤ ਕਰ ਰਹੇ ਹਨ। ਸਾਰੇ ਆਪਣੇ-ਆਪਣੇ ਤਰੀਕੇ ਨਾਲ ਖੁਦ ਨੂੰ ਵਿਅਸਤ ਰੱਖ ਰਹੇ ਹਨ। ਇਸ ਦੌਰਾਨ ਭਾਰਤ ਦੇ ਸਾਬਕਾ ਦਿੱਗਗ ਬੱਲੇਬਾਜ਼ ਵਰਿੰਦਰ ਸਹਿਵਾਗ ਤਾਂ ਆਪਣੇ ਹੀ ਬੇਟੇ ਦੇ ਨਾਲ ਮੁਕਾਬਲਾ ਕਰ ਰਹੇ ਹਨ। ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਗੇਂਦਬਾਜ਼ਾਂ ਦਾ ਦਮ ਕੱਢਣ ਵਾਲੇ ਵੀਰੂ ਭਾਵੇ ਹੀ ਆਪਣੇ ਸਮੇਂ ਦੇ ਸਭ ਤੋਂ ਫਿੱਟ ਕ੍ਰਿਕਟਰਾਂ 'ਚੋਂ ਨਹੀਂ ਗਿਣੇ ਜਾਂਦੇ ਸਨ ਪਰ ਉਹ ਅੱਜ ਵੀ ਆਪਣੇ ਬੇਟੇ ਨੂੰ ਦੌੜ 'ਚ ਪਿੱਛੇ ਛੱਡ ਦਿੰਦੇ ਹਨ। ਲਾਕਡਾਊਨ ਦੇ ਵਿਚ ਸਹਿਵਾਗ ਨੇ ਇਸਦਾ ਇਕ ਵੀਡੀਓ ਸ਼ੇਅਰ ਕੀਤਾ।
2015 'ਚ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਸਹਿਵਾਗ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ। ਜਿਸ 'ਚ ਉਹ ਆਪਣੇ ਵੱਡੇ ਮੁੰਡੇ ਦੇ ਨਾਲ ਆਪਣੇ ਘਰ ਦੇ ਲਾਨ 'ਚ ਦੌੜ ਲਗਾ ਰਹੇ ਹਨ। 13 ਸਾਲ ਦੇ ਆਰਿਆਵੀਰ ਨੇ ਆਪਣੇ ਪਿਤਾ ਨੂੰ ਸਖਤ ਟੱਕਰ ਦਿੱਤੀ ਪਰ ਇੱਥੇ ਵੀ 41 ਸਾਲ ਦੇ ਵੀਰੂ ਨੇ ਮੈਦਾਨ 'ਤੇ ਜਿੱਤ ਹਾਸਲ ਕੀਤੀ। ਸਹਿਵਾਗ ਦੇ ਇਸ ਪੋਸਟ 'ਤੇ ਕਈ ਯੂਜ਼ਰਸ ਨੇ ਕੁਮੈਂਟ ਕੀਤੇ ਤੇ ਇਕ ਨੇ ਲਿਖਿਆ 'ਬਾਪ ਤਾਂ ਬਾਪ ਹੁੰਦਾ ਹੈ। '
ਧੋਨੀ ਦੇ ਕੁੱਤੇ ਨੇ ਫੜੇ ਸ਼ਾਨਦਾਰ ਕੈਚ, ਜੀਵਾ ਦੇ ਰਹੀ ਹੈ ਟ੍ਰੇਨਿੰਗ (ਵੀਡੀਓ)
NEXT STORY