ਸਪੋਰਟਸ ਡੈਸਕ :ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਵੇਂ ਪ੍ਰਧਾਨ ਬਣਨ ਜਾ ਰਹੇ ਹਨ। ਜਦੋਂ ਤੋਂ ਇਹ ਗੱਲ ਗਾਂਗੁਲੀ ਦੇ ਫੈਨਜ਼ ਨੂੰ ਪਤਾ ਲੱਗੀ ਹੈ ਉਹ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਅਜਿਹੇ 'ਚ ਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੂੰ ਫੈਨਜ਼ ਨੇ ਉੁਨ੍ਹਾਂ ਨੂੰ ਰੱਜ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਸ਼ਾਸਤਰੀ ਨੂੰ ਫੈਨਜ਼ ਨੇ ਕੀਤਾ ਟ੍ਰੋਲ
ਦਰਅਸਲ, ਸੌਰਵ ਗਾਂਗੂਲੀ ਦਾ ਬੀ. ਸੀ. ਸੀ. ਆਈ. ਪ੍ਰਧਾਨ ਬਣਨ ਦੀ ਖਬਰ ਆਉਣ ਤੋਂ ਬਾਅਦ ਹੀ ਭਾਰਤੀ ਟੀਮ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੂੰ ਸੋਸ਼ਲ ਮੀਡੀਆ 'ਤੇ ਰੱਜ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕ ਰਵੀ ਸ਼ਾਸਤਰੀ ਨੂੰ ਲੈ ਕੇ ਮਿਮਸ ਬਣਾ ਰਹੇ ਹਨ। ਦੱਸ ਦੇਈਏ ਕਿ ਰਵੀ ਸ਼ਾਸਤਰੀ ਅਤੇ ਸੌਰਵ ਗਾਂਗੂਲੀ ਵਿਚਾਲੇ ਚੰਗੇ ਰਿਸ਼ਤੇ ਨਹੀਂ ਰਹੇ ਹਨ। ਕਈ ਵਾਰ ਦੋਨ੍ਹਾਂ ਵਿਚਕਾਰ ਦੀ ਲੜਾਈ ਮੀਡੀਆ 'ਚ ਵੀ ਆ ਚੁੱਕਿਆ ਹੈ। ਇਸ ਦੇ ਨਾਲ ਹੀ ਆਓ ਇਕ ਨਜ਼ਰ ਉਨ੍ਹਾਂ ਫੈਨਜ਼ ਦੇ ਰੀਐਕਸ਼ਨ 'ਤੇ ਵੀ ਪਾਉਂਦੇ ਹਾਂ ਜਿਨ੍ਹਾਂ ਨੇ ਸ਼ਾਸ਼ਤਰੀ ਨੂੰ ਟ੍ਰੋਲ ਕਰਨ ਲਈ ਦਿੱਤੇ ਹਨ।
ਗਾਂਗੁਲੀ ਦੇ ਮਾਰਗਦਰਸ਼ਨ 'ਚ ਤਰੱਕੀ ਕਰੇਗਾ ਭਾਰਤੀ ਕ੍ਰਿਕਟ : ਲਕਸ਼ਮਣ
NEXT STORY