ਢਾਕਾ- ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੇ ਬੁੱਧਵਾਰ ਨੂੰ ਸਾਬਕਾ ਮੁੱਖ ਚੋਣਕਾਰ ਫਾਰੂਕ ਅਹਿਮਦ ਨੂੰ ਬੋਰਡ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਢਾਕਾ ਵਿੱਚ ਅੱਜ ਹੋਈ ਬੀਸੀਬੀ ਦੀ ਮੀਟਿੰਗ ਵਿੱਚ ਨਜ਼ਮੁਲ ਹਸਨ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਫਾਰੂਕ ਅਹਿਮਦ ਨੂੰ ਬੋਰਡ ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ। ਹਸਨ ਦਾ ਕਾਰਜਕਾਲ ਅਗਲੇ ਸਾਲ ਅਕਤੂਬਰ 'ਚ ਖਤਮ ਹੋਣਾ ਸੀ ਪਰ ਦੇਸ਼ 'ਚ ਹਾਲ ਹੀ 'ਚ ਹੋਏ ਸਿਆਸੀ ਬਦਲਾਅ ਕਾਰਨ ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਹੀ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ 'ਚ ਸਿਆਸੀ ਅਸਥਿਰਤਾ ਕਾਰਨ ਬੀਸੀਬੀ ਨੂੰ ਮਹਿਲਾ ਟੀ-20 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਛੱਡਣੀ ਪਈ ਹੈ। ਹੁਣ ਮਹਿਲਾ ਟੀ-20 ਵਿਸ਼ਵ ਕੱਪ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋਵੇਗਾ। ਫਿਲਹਾਲ ਬੰਗਲਾਦੇਸ਼ ਦੀ ਪੁਰਸ਼ ਕ੍ਰਿਕਟ ਟੀਮ ਪਾਕਿਸਤਾਨ ਦੌਰੇ 'ਤੇ ਹੈ।
ਪ੍ਰਿਯਾਂਸ਼ ਆਰੀਆ ਦੀ ਸ਼ਾਨਦਾਰ ਪਾਰੀ, DPL 'ਚ ਸਾਊਥ ਦਿੱਲੀ ਸੁਪਰਸਟਾਰਸ ਦੀ ਲਗਾਤਾਰ ਦੂਜੀ ਜਿੱਤ
NEXT STORY