ਜੈਪੁਰ- ਦਿੱਲੀ ਕੈਪੀਟਲਸ ਦੇ ਗੇਂਦਬਾਜ਼ੀ ਕੋਚ ਜੇਮਸ ਹੋਪਸ ਨੂੰ ਲੱਗਦਾ ਹੈ ਕਿ ਟੀਮ ਦਾ ਆਲੋਚਨਾਵਾਂ ਵਿਚ ਘਿਰਿਆ ਤੇਜ਼ ਗੇਂਦਬਾਜ਼ ਐਨਰਿਕ ਨੋਰਤਜੇ ਸਮੇਂ ਦੇ ਨਾਲ ਬਿਹਤਰ ਹੁੰਦਾ ਜਾਵੇਗਾ ਕਿਉਂਕਿ ਉਸ ਨੇ 6 ਮਹੀਨੇ ਤੋਂ ਬਾਅਦ ਹਾਲ ਹੀ ਵਿਚ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਕੀਤੀ ਹੈ। ਰਾਜਸਥਾਨ ਰਾਇਲਜ਼ ਦੇ ਰਿਆਨ ਪ੍ਰਾਗ ਨੇ ਵੀਰਵਾਰ ਰਾਤ ਨੂੰ ਆਖਰੀ ਓਵਰਾਂ ’ਚ ਨੋਰਤਜੇ ਦੀਆਂ ਗੇਂਦਾਂ ਦੀ ਧੱਜੀਆਂ ਉਡਾ ਦਿੱਤੀਆਂ, ਜਿਸ ਨਾਲ ਉਸ ਨੇ ਆਪਣੇ 4 ਓਵਰਾਂ ਵਿਚ 48 ਦੌੜਾਂ ਦੇ ਦਿੱਤੀਆਂ। ਰਾਜਸਥਾਨ ਨੇ ਅੰਤ ਵਿਚ ਇਹ ਮੈਚ 12 ਦੌੜਾਂ ਨਾਲ ਜਿੱਤ ਲਿਆ।
ਨੋਰਤਜੇ ਸਤੰਬਰ 2022 ਤੋਂ ਬਾਅਦ ਤੋਂ ਹੀ ਕ੍ਰਿਕਟ ਵਿਚੋਂ ਬਾਹਰ ਸੀ ਤੇ ਇਸ ਮਹੀਨੇ ਦੇ ਸ਼ੁਰੂ ਵਿਚ 3 ਘਰੇਲੂ ਟੀ-20 ਮੈਚ ਖੇਡਣ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਖੇਡਣ ਲੱਗਾ ਪਰ ਅਜੇ ਤਕ ਉਹ ਆਪਣੀ ਮਸ਼ਹੂਰ ਯਾਰਕਰ ਤੇ ‘ਹਾਰਡ ਲੈਂਥ’ ਗੇਂਦ ਸੁੱਟਣ ਵਿਚ ਅਸਫਲ ਰਿਹਾ ਹੈ।
ਹੋਪਸ ਨੇ ਆਪਣੀ ਟੀਮ ਦੀ ਹਾਰ ਤੋਂ ਬਾਅਦ ਕਿਹਾ,‘‘ਮੈਂ ਗੇਂਦਬਾਜ਼ਾਂ ਦੇ ਬਾਰੇ ਵਿਚ ਬੁਰਾ ਨਹੀਂ ਕਹਾਂਗਾ। ਉਸ ਨੇ ਯੋਜਨਾਵਾਂ ’ਤੇ ਤਾਮੀਲ ਕਰਨ ਦੀ ਕੋਸ਼ਿਸ਼ ਕੀਤੀ। ਪਹਿਲੇ 10 ਓਵਰ ਚੰਗੇ ਰਹੇ ਪਰ ਆਖਰੀ 5 ਓਵਰਾਂ ਵਿਚ ਉਸ ਨੇ ਕਾਫੀ ਦੌੜਾਂ ਦਿੱਤੀਆਂ।’’
RCB vs KKR, IPL 2024 :ਵਿਰਾਟ ਸੈਂਕੜੇ ਤੋਂ ਖੁੰਝੇ, ਕੋਲਕਾਤਾ ਨੂੰ ਮਿਲਿਆ 183 ਦੌੜਾਂ ਦਾ ਟੀਚਾ
NEXT STORY