ਲੰਡਨ (ਏਜੰਸੀ) - 20 ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜ਼ਰ ਫੈੱਡਰਰ ਨੇ ਬ੍ਰਿਟੇਨ ਦੇ ਕੈਮਰੂਨ ਨੌਰੀ ਦੀ ਸਖ਼ਤ ਚੁਣੌਤੀ ’ਤੇ 4 ਸੈੱਟਾਂ ’ਚ ਕਾਬੂ ਪਾਉਂਦੇ ਹੋਏ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਦੇ ਚੌਥੇ ਦੌਰ ’ਚ 18ਵੀਂ ਵਾਰ ਜਗਾ ਬਣਾ ਲਈ, ਜਦਕਿ ਸੱਟ ਤੋਂ ਠੀਕ ਹੋ ਕੇ ਵਾਪਸੀ ਕਰ ਰਹੇ ਬ੍ਰਿਟੇਨ ਦੇ ਐਂਡੀ ਮਰੇ ਦਾ ਸਫਰ ਚੈਂਪੀਅਨਸ਼ਿਪ ਦੇ ਤੀਜੇ ਦੌਰ ’ਚ 10ਵੀਂ ਸੀਡ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਦੇ ਹੱਥੋਂ ਲਗਾਤਾਰ ਸੈੱਟਾਂ ’ਚ ਹਾਰ ਦੇ ਨਾਲ ਥੰਮ ਗਿਆ।
8 ਵਾਰ ਦੇ ਜੇਤੂ ਫੈੱਡਰਰ ਨੇ ਨੌਰੀ ਨੂੰ 6-4, 6-4, 5-7, 6-4 ਨਾਲ ਹਰਾਇਆ ਅਤੇ ਆਪਣੇ ਸ਼ਾਨਦਾਰ ਕਰੀਅਰ ਦੀ 1250ਵੀਂ ਜਿੱਤ ਹਾਸਲ ਕੀਤੀ ਅਤੇ 22 ਮੌਕਿਆਂ ’ਚ 18ਵੀਂ ਵਾਰ ਵਿੰਬਲਡਨ ਦੇ ਚੌਥੇ ਦੌਰ ’ਚ ਪਹੁੰਚ ਗਿਆ। ਫੈੱਡਰਰ ਦਾ ਰਾਊਂਡ-16 ’ਚ ਇਟਲੀ ਦੇ ਲੋਰੇਂਜੋ ਸੋਨੇਗੋ ਨਾਲ ਮੁਕਾਬਲਾ ਹੋਵੇਗਾ ਜੋ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਚੌਥੇ ਦੌਰ ’ਚ ਖੇਡੇਗਾ। ਸੋਨੇਗੋ ਨੇ ਤੀਜੇ ਦੌਰ ’ਚ ਆਸਟੇਲੀਆ ਦੇ ਜੇਮਸ ਡਕਵਰਥ ਨੂੰ 6-3, 6-4, 6-4 ਨਾਲ ਹਰਾਇਆ।
ਇਸ ਤੋਂ ਪਹਿਲਾਂ ਸ਼ਾਪੋਵਾਲੋਵ ਨੇ ਮਰੇ ਨੂੰ 2 ਘੰਟੇ 17 ਮਿੰਟ ’ਚ 6-4, 6-2, 6-2 ਨਾਲ ਹਰਾਇਆ ਅਤੇ ਪਹਿਲੀ ਵਾਰ ਚੌਥੇ ਦੌਰ ’ਚ ਜਗਾ ਬਣਾ ਲਈ। ਕੁਆਰਟਰਫਾਈਨਲ ’ਚ ਜਗਾ ਬਣਾਉਣ ਲਈ ਸ਼ਾਪੋਵਾਲੋਵ ਦਾ ਅਗਲਾ ਮੁਕਾਬਲਾ 8ਵੀਂ ਸੀਡ ਸਪੇਨ ਦੇ ਰਾਬਟਰ ਸਤਿਸਤਾ ਅਗੁਤ ਨਾਲ ਹੋਵੇਗਾ। ਮਹਿਲਾ ਵਰਗ ’ਚ 25ਵੀਂ ਸੀਡ ਜਰਮਨੀ ਦੀ ਏਂਜੇਲਿਕ ਕੇਰਬਰ ਨੇ ਬੇਲਾਰੂਸ ਦੀ ਏਲਿਸਯਾਕਸਾਂਦਰਾ ਸਾਸਨੋਵਿਚ ਨੂੰ 2-6, 6-0, 6-1 ਨਾਲ ਅਤੇ 20ਵੀਂ ਸੀਡ ਅਮਰੀਕਾ ਦੀ ਕੋਕਾ ਗਾਫ ਨੇ ਸਲੋਵੇਨੀਆ ਦੀ ਕਾਜਾ ਜੁਵਾਨ ਨੂੰ 6-3, 6-3 ਨਾਲ ਹਰਾ ਕੇ ਚੌਥੇ ਦੌਰ ’ਚ ਜਗਾ ਬਣਾ ਲਈ।
ਟੋਕੀਓ ਪੈਰਾ-ਓਲੰਪਿਕ ਲਈ 24 ਖਿਡਾਰੀਆਂ ਦੀ ਚੋਣ
NEXT STORY