ਜਲੰਧਰ — 18 ਗ੍ਰੈਂਡ ਸਲੈਮ ਜਿੱਤਣ ਵਾਲੇ ਰੋਜਰ ਫੈਡਰਰ ਨੇ ਆਪਣੀ ਲਾਈਫ ਪਾਰਟਨਰ ਦੇ ਰੂਪ ਵਿਚ ਵੀ ਟੈਨਿਸ ਪਲੇਅਰ ਨੂੰ ਹੀ ਚੁਣਿਆ। ਉਸ ਨੇ ਮਿਰਕਾ ਵਾਵਰੀਨੇਕ ਨਾਲ 2009 'ਚ ਵਿਆਹ ਕੀਤਾ। ਮਿਰਕਾ ਨੂੰ ਉਹ 2000 ਦੀਆਂ ਸਿਡਨੀ ਓਲੰਪਿਕ ਖੇਡਾਂ ਦੌਰਾਨ ਮਿਲਿਆ ਸੀ। ਮਿਰਕਾ ਇਥੇ ਆਪਣਾ ਪਹਿਲਾ ਮੈਚ ਇਲੀਨਾ ਦੇਮੇਨਤੀਏਵਾ ਕੋਲੋਂ ਹਾਰ ਗਈ ਸੀ। ਉਥੇ ਹੀ ਰੋਜਰ ਟਾਮੀ ਹਾਂਸ ਕੋਲੋਂ ਸੈਮੀਫਾਈਨਲ 'ਚ ਹਾਰ ਕੇ ਬਾਹਰ ਹੋ ਗਿਆ ਸੀ।
ਇਕ ਇੰਟਰਵਿਊ 'ਚ ਮਿਰਕਾ ਨੇ ਦੱਸਿਆ ਸੀ ਕਿ ਓਲੰਪਿਕ 'ਚ ਹਾਰਨ ਤੋਂ ਬਾਅਦ ਅਸੀਂ ਦੋਵੇਂ ਨਿਰਾਸ਼ ਸੀ। ਰੋਜਰ ਮੇਰੇ ਸਾਹਮਣੇ ਸੀ। ਉਹ ਮੇਰੇ ਨਾਲ ਨਜ਼ਰ ਨਹੀਂ ਮਿਲਾ ਰਿਹਾ ਸੀ। ਜਦੋਂ ਉਨ੍ਹਾਂ ਨੇ ਗੱਲਬਾਤ ਸ਼ੁਰੂ ਕੀਤੀ ਤਾਂ ਮੈਨੂੰ ਲੱਗਾ ਕਿ ਉਹ ਉਹੀ ਸ਼ਖਸ ਹੈ, ਜਿਸ ਨੂੰ ਉਹ ਲੱਭ ਰਹੀ ਸੀ। ਇਸ ਨੂੰ ਪਹਿਲੀ ਨਜ਼ਰ ਦਾ ਪਿਆਰ ਵੀ ਕਹਿ ਸਕਦੇ ਹਾਂ। ਦੋਵਾਂ ਦੀ ਦੋਸਤੀ ਹੋਈ ਤਾਂ ਉਨ੍ਹਾਂ ਮਿਕਸਡ ਡਬਲਜ਼ 'ਚ ਜੋੜੀ ਬਣਾਈ। ਮਿਰਕਾ ਅਤੇ ਰੋਜਰ ਦੀ ਜੋੜੀ ਨੂੰ ਅਕਸਰ ਖੇਡ ਜਗਤ ਦੇ ਸਭ ਤੋਂ ਵਧੀਆ ਜੋੜੇ ਦੇ ਤੌਰ 'ਤੇ ਦੇਖਿਆ ਜਾਂਦਾ ਹੈ।
ਹਰਜਿੰਦਰ ਹੋਵੇਗਾ ਵਿੰਟਰ ਓਲੰਪਿਕ ਲਈ ਭਾਰਤੀ ਦਲ ਦਾ ਮੁਖੀ
NEXT STORY