ਪੈਰਿਸ : ਸਵਿਜ਼ਰਲੈਂਡ ਦੇ ਸਟਾਰ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਲੰਬੇ ਸਮੇਂ ਤੋਂ ਚਲਦੀ ਆ ਰਹੀ ਗੋਡੇ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਸਰਜਰੀ ਕਰਾਈ ਹੈ ਅਤੇ ਵੀਰਵਾਰ ਨੂੰ ਉਸ ਨੇ ਕਿਹਾ ਕਿ ਉਹ ਫ੍ਰੈਂਚ ਓਪਨ ਸਣੇ ਕਈ ਟੂਰਨਾਮੈਂਟਾਂ ਵਿਚ ਹਿੱਸਾ ਨਹੀਂ ਲੈ ਸਕਣਗੇ। 20 ਵਾਰ ਦੇ ਗ੍ਰੈਂਡਸਲੈਮ ਜੇਤੂ ਨੇ ਆਪਣੇ ਫੇਸਬੁੱਕ ਅਕਾਊਂਟ ਤੋ ਖੁਲਾਸਾ ਕੀਤਾ ਕਿ ਉਸ ਨੇ ਬੁੱਧਵਾਰ ਨੂੰ ਸਵਿਜ਼ਰਲੈਂਡ ਵਿਚ ਸਰਜਰੀ ਕਰਾਈ ਅਤੇ ਉਹ 24 ਮਈ ਤੋਂ ਜੂਨ ਤਕ ਚੱਲਣ ਵਾਲੇ ਫ੍ਰੈਂਚ ਓਪਨ ਸਣੇ ਕਈ ਟੂਰਨਾਮੈਂਟ ਵਿਚ ਨਹੀਂ ਖੇਡ ਸਕਣਗੇ।
ਉਸ ਨੇ ਕਿਹਾ, ''ਨਤੀਜਾ, ਮੈਂ ਦੁਬਈ, ਇੰਡੀਅਨ ਵੇਲਸ, ਬੋਗੋਟਾ, ਸਿਆਮੀ ਅਤੇ ਫ੍ਰੈਂਚ ਓਪਨ ਵਿਚ ਨਹੀਂ ਖੇਡ ਸਕਾਂਗਾ।'' ਇਸ 38 ਸਾਲਾ ਖਿਡਾਰੀ ਨੇ ਕਿਹਾ ਕਿ ਉਹ ਜਿੱਥੇ ਤਕ ਸੰਭਵ ਹੋ ਸਕੇ ਸਰਜਰੀ ਤੋਂ ਬਚਣਾ ਚਾਹੁੰਦੇ ਸੀ ਪਰ ਗੋਡੇ ਦੀ ਸਮੱਸਿਆ ਦੂਰ ਨਹੀਂ ਹੋ ਰਹੀ ਸੀ।
IND vs NZ 1st Test : 11 ਸਾਲ ਬਾਅਦ ਨਿਊਜ਼ੀਲੈਂਡ 'ਚ ਸੀਰੀਜ਼ ਜਿੱਤਣ ਉਤਰੇਗਾ ਭਾਰਤ
NEXT STORY