ਬਾਸੇਲ— ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤ੍ਰੋ ਨੇ ਸਾਬਕਾ ਚੈਂਪੀਅਨ ਮਾਰਿਨ ਸਿਲਿਚ ਨੂੰ ਲਗਾਤਾਰ ਸੱਤਵੀਂ ਵਾਰ ਹਰਾਉਂਦਿਆਂ ਇੱਥੇ ਸਵਿਸ ਇੰਡੋਰ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਗ੍ਹਾ ਬਣਾ ਕੇ ਘਰੇਲੂ ਸਟਾਰ ਰੋਜਰ ਫੈਡਰਰ ਨਾਲ ਫਿਰ ਤੋਂ ਖਿਤਾਬੀ ਮੁਕਾਬਲਾ ਤੈਅ ਕਰ ਲਿਆ ਹੈ।
ਪੋਤ੍ਰੋ ਨੇ ਪੁਰਸ਼ ਸਿੰਗਲਜ਼ ਸੈਮੀਫਾਈਨਲ ਵਿਚ ਸਿਲਿਚ ਦੀਆਂ ਗਲਤੀਆਂ ਦਾ ਫਾਇਦਾ ਚੁੱਕਦਿਆਂ ਲਗਾਤਾਰ ਸੈੱਟਾਂ ਵਿਚ 6-4, 6-4 ਨਾਲ ਜਿੱਤ ਆਪਣੇ ਨਾਂ ਕੀਤੀ, ਜਦਕਿ ਇਕ ਹੋਰ ਮੈਚ ਵਿਚ ਫੈਡਰਰ ਨੇ ਡੇਵਿਡ ਗੋਫਿਨ ਨੂੰ 6-1, 6-2 ਨਾਲ ਆਸਾਨੀ ਨਾਲ ਹਰਾਇਆ। ਇਹ 13ਵਾਂ ਮੌਕਾ ਹੈ, ਜਦੋਂ ਸਵਿਸ ਖਿਡਾਰੀ ਨੇ ਬਾਸੇਲ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ।
ਫੈਡਰਰ ਨੇ ਇੱਥੋਂ ਇਸ ਤੋਂ ਪਹਿਲਾਂ ਸੱਤ ਵਾਰ ਫਾਈਨਲ 'ਚ ਜਿੱਤ ਦਰਜ ਕੀਤੀ ਹੈ ਤੇ ਪੰਜ ਵਾਰ ਹਾਰਿਆ ਹੈ ਪਰ ਉਸਦੀ ਹਾਰ ਵਿਚ ਦੋ ਵਾਰ ਸਾਲ 2012 ਤੇ 2013 ਵਿਚ ਉਸ ਨੂੰ ਪੋਤ੍ਰੋ ਨੇ ਹੀ ਹਰਾਇਆ ਹੈ ਪਰ ਓਵਰਆਲ ਫੈਡਰਰ ਨੇ ਕਰੀਅਰ 'ਚ 23 ਵਿਚੋਂ 17 ਵਾਰ ਪੋਤ੍ਰੋ ਨੂੰ ਹਰਾਇਆ ਹੈ।
ਮੇਸੀ ਤੇ ਪਾਲਿਨ੍ਹਹੋ ਦੇ ਗੋਲਾਂ ਨਾਲ ਬਾਰਸੀਲੋਨਾ ਜਿੱਤਿਆ
NEXT STORY