ਬਰਲਿਨ, ਜਰਮਨੀ (ਨਿਕਲੇਸ਼ ਜੈਨ)- ਫੀਡੇ ਗ੍ਰਾਂ ਪ੍ਰੀ ਸੀਰੀਜ਼ ਦੇ ਪਹਿਲੇ ਪੜਾਅ ਬਰਲਿਨ ਗ੍ਰਾਂ ਪ੍ਰੀ 'ਚ ਯੂ. ਐੱਸ. ਏ. ਦੇ ਦੋਵੇਂ ਖਿਡਾਰੀ ਲੇਵੋਨ ਅਰੋਨੀਅਨ ਤੇ ਹਿਕਾਰੂ ਨਾਕਾਮੁਰਾ ਫਾਈਨਲ 'ਚ ਪੁੱਜਣ 'ਚ ਕਾਮਯਾਬ ਰਹੇ ਹਨ। ਹੁਣ ਇਸ ਗੱਲ 'ਤੇ ਸਾਰਿਆਂ ਦੀਆ ਨਜ਼ਰਾਂ ਰਹਿਣਗੀਆਂ ਕਿ ਖ਼ਿਤਾਬ ਕਿਸ ਦੇ ਨਾਂ ਹੋਵੇਗਾ।
ਇਹ ਵੀ ਪੜ੍ਹੋ : IND v WI T20I Series : ਸੱਟ ਦੇ ਸ਼ਿਕਾਰ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲੀ ਟੀਮ 'ਚ ਜਗ੍ਹਾ
ਯੂ. ਐੱਸ. ਏ. ਦੇ ਹਿਕਾਰੂ ਨਾਕਾਮੁਰਾ ਨੇ ਪੂਲ ਏ ਤੋਂ ਸੈਮੀਫਾਈਨਲ 'ਚ ਜਗ੍ਹਾ ਬਣਾਈਆ ਸੀ ਜਿੱਥੇ ਉਨ੍ਹਾਂ ਦਾ ਸਾਹਮਣਾ ਹੰਗਰੀ ਦੇ ਰਿਚਰਡ ਰਾਪੋਰਟ ਨਾਲ ਹੋਇਆ। ਨਾਕਾਮੁਰਾ ਨੇ ਬੈਸਟ ਆਫ ਟੂ ਦੇ ਸੈਮੀ ਫਾਈਨਲ 'ਚ ਪਹਿਲਾ ਮੁਕਾਬਲਾ ਜਿੱਤ ਕੇ ਤੇ ਦੂਜਾ ਡਰਾਅ ਕਰਕੇ 1.5-0.5 ਦੇ ਫ਼ਰਕ ਨਾਲ ਫਾਈਨਲ 'ਚ ਆਪਣਾ ਸਥਾਨ ਤੈਅ ਕੀਤਾ।
ਇਹ ਵੀ ਪੜ੍ਹੋ : ਮੈਨੂੰ ਨਹੀਂ ਲਗਦਾ ਕਿ ਵਿਰਾਟ ਕੋਹਲੀ ਖ਼ਰਾਬ ਫ਼ਾਰਮ ਤੋਂ ਗੁਜ਼ਰ ਰਹੇ ਹਨ : ਬੱਲੇਬਾਜ਼ੀ ਕੋਚ ਰਾਠੌਰ
ਨਾਕਾਮੁਰਾ ਦੀ ਤਰ੍ਹਾਂ ਹੀ ਪੂਲ ਸੀ ਦੇ ਜੇਤੂ ਲੇਵੋਨ ਅਰੋਨੀਅਨ ਨੇ ਪੂਲ ਡੀ ਦੇ ਜੇਤੂ ਹਮਵਤਨ ਲਿਨੀਅਰ ਦੋਮਿੰਗੇਜ਼ ਨੂੰ 1.5-0.4 ਨਾਲ ਮਾਤ ਦਿੰਦੇ ਹੋਏ ਫਾਈਨਲ 'ਚ ਜਗ੍ਹਾ ਬਣਾਈ। ਕਿਸੇ ਫੀਡੇ ਦੇ ਅਧਿਕਾਰਤ ਟੂਰਨਾਮੈਂਟ 'ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇਹ ਦੋਵੇਂ ਖਿਡਾਰੀ ਆਪਸ 'ਚ ਟਕਰਾਉਣਗੇ। ਤੁਹਾਨੂੰ ਦਸ ਦਈਏ ਕਿ ਫੀਡੇ ਗ੍ਰਾਂ ਪ੍ਰੀ ਦੇ ਤਿੰਨ ਟੂਰਨਾਮੈਂਟ ਦੇ ਬਾਅਦ ਪਹਿਲੇ ਦੋ ਸਥਾਨ 'ਤੇ ਰਹਿਣ ਵਾਲੇ ਖਿਡਾਰੀ ਫੀਡੇ ਕੈਂਡੀਡੇਟ ਲਈ ਚੁਣ ਲਏ ਜਾਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਕੇਟਰ ਐਵਾਰਡ 'ਤੇ ਆਈ. ਓ. ਸੀ. ਨੇ ਕਿਹਾ- ਸਹੀ ਲੋਕਾਂ ਨੂੰ ਦਿੱਤਾ ਜਾਵੇ ਮੈਡਲ
NEXT STORY