ਸ਼ੰਘਾਈ (ਨਿਕਲੇਸ਼ ਜੈਨ)- ਉਮੀਦ ਅਨੁਸਾਰ ਅਗਲੀ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਚੀਨ ਵਿੱਚ ਖੇਡੀ ਜਾਵੇਗੀ। ਦਰਅਸਲ, ਕੁਝ ਦਿਨ ਪਹਿਲਾਂ ਇਹ ਤੈਅ ਹੋਇਆ ਸੀ ਕਿ ਇਸ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਫਾਈਨਲ ਦੋ ਚੀਨੀ ਖਿਡਾਰੀਆਂ ਵਿਚਾਲੇ ਖੇਡਿਆ ਜਾਣਾ ਹੈ।
ਮੌਜੂਦਾ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਜ਼ੂ ਵੇਨਜੁਨ 3 ਜੁਲਾਈ ਤੋਂ 25 ਜੁਲਾਈ ਤੱਕ ਆਪਣੇ ਖਿਤਾਬ ਦਾ ਬਚਾਅ ਕਰੇਗੀ ਅਤੇ ਉਨ੍ਹਾਂ ਸਾਹਮਣੇ ਕੌਣ ਹੋਵੇਗਾ ਇਹ ਤੈਅ ਹੋਵੇਗਾ 27 ਮਾਰਚ ਤੋਂ 6 ਅਪ੍ਰੈਲ ਦਰਮਿਆਨ ਹੋਣ ਵਾਲੇ ਕੈਂਡੀਡੇਟਸ ਫਾਈਨਲ ਵਿੱਚ ਜੋ ਕਿ ਚੀਨ ਦੀ ਲੀ ਟਿੰਗਜ਼ੇ ਅਤੇ ਤਾਨ ਜ਼ਹੋਂਗਾਈ ਦਰਮਿਆਨ ਚੀਨ ਦੇ ਚੋਂਗਿੰਗ 'ਚ ਖੇਡਿਆ ਜਾਵੇਗਾ।
ਵਿਸ਼ਵ ਚੈਂਪੀਅਨਸ਼ਿਪ ਦਾ ਫਾਈਨਲ 12 ਕਲਾਸੀਕਲ ਰਾਊਂਡਾਂ ਦਾ ਮੁਕਾਬਲਾ ਹੋਵੇਗਾ, ਜਿਸ ਵਿੱਚ ਨਤੀਜਾ ਬਰਾਬਰ ਹੋਣ 'ਤੇ ਪਹਿਲਾਂ ਰੈਪਿਡ ਦੁਆਰਾ ਅਤੇ ਫਿਰ ਬਲਿਟਜ਼ ਟਾਈਬ੍ਰੇਕ ਦੇ ਜ਼ਰੀਏ ਨਤੀਜਾ ਕੱਢਿਆ ਜਾਵੇਗਾ।
ਕਪਤਾਨ ਰੋਹਿਤ ਸ਼ਰਮਾ ਨੇ ਟੀਮ ਦੇ ਆਪਣੇ ਸਾਥੀਆਂ ਨਾਲ ਖੇਡੀ ਹੋਲੀ, BCCI ਨੇ ਸ਼ੇਅਰ ਕੀਤਾ ਸੈਲੀਬ੍ਰੇਸ਼ਨ ਦਾ ਵੀਡੀਓ
NEXT STORY