ਸਪੋਰਟਸ ਡੈਸਕ : ਮਲਟੀਪਲੈਕਸ ਚੇਨ ਆਈਨੌਕਸ ਲੀਜ਼ਰ ਲਿਮਟਿਡ ਨੇ ਬੁੱਧਵਾਰ ਨੂੰ ਭਾਰਤੀ ਫੁੱਟਬਾਲ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਫੁੱਟਬਾਲ ਵਿਸ਼ਵ ਕੱਪ ਦੇ ਸਾਰੇ ਮੈਚ ਆਪਣੇ ਸਿਨੇਮਾ ਹਾਲ 'ਚ ਲਾਈਵ ਦਿਖਾਉਣਗੇ। INOX ਭਾਰਤ ਦੇ 15 ਸ਼ਹਿਰਾਂ 'ਚ ਆਪਣੇ 22 ਮਲਟੀਪਲੈਕਸਾਂ ਵਿੱਚ ਲਾਈਵ ਵਿਸ਼ਵ ਕੱਪ ਮੈਚਾਂ ਦੀ ਸਕ੍ਰੀਨਿੰਗ ਕਰੇਗਾ।
ਭਾਰਤੀ ਫੁੱਟਬਾਲ ਪ੍ਰਸ਼ੰਸਕਾਂ ਲਈ ਇਹ ਖ਼ਬਰ ਬਹੁਤ ਖਾਸ ਹੈ। ਫੁੱਟਬਾਲ ਪ੍ਰੇਮੀ ਮੁੰਬਈ, ਦਿੱਲੀ, ਗੁੜਗਾਓਂ (ਗੁਰੂਗ੍ਰਾਮ), ਕੋਲਕਾਤਾ, ਪੁਣੇ, ਸਿਲੀਗੁੜੀ, ਸੂਰਤ, ਇੰਦੌਰ, ਵਡੋਦਰਾ, ਗੋਆ, ਭੁਵਨੇਸ਼ਵਰ, ਜੈਪੁਰ, ਕੋਲਕਾਤਾ, ਧਨਬਾਦ ਅਤੇ ਤ੍ਰਿਸ਼ੂਰ ਸ਼ਹਿਰਾਂ 'ਚ ਆਈਨੌਕਸ ਮਲਟੀਪਲੈਕਸਾਂ ਵਿੱਚ ਮੈਚ ਦੇਖ ਸਕਦੇ ਹਨ। ਫੀਫਾ ਵਿਸ਼ਵ ਕੱਪ 20 ਨਵੰਬਰ ਨੂੰ ਕਤਰ ਵਿੱਚ ਸ਼ੁਰੂ ਹੋ ਗਿਆ ਹੈ। ਨਾਕਆਊਟ ਮੈਚ 2 ਦਸੰਬਰ ਤੋਂ ਸ਼ੁਰੂ ਹੋਣਗੇ। ਫਾਈਨਲ 18 ਦਸੰਬਰ ਨੂੰ ਹੋਵੇਗਾ। ਦੁਨੀਆ ਦੀਆਂ 32 ਸਰਵੋਤਮ ਅੰਤਰਰਾਸ਼ਟਰੀ ਟੀਮਾਂ ਇਸ ਮਸ਼ਹੂਰ ਖਿਤਾਬ ਨੂੰ ਜਿੱਤਣ ਲਈ ਲੜ ਰਹੀਆਂ ਹਨ।
ਆਲੋਕ ਟੰਡਨ ਚੀਫ ਐਗਜ਼ੀਕਿਊਟਿਵ ਅਫ਼ਸਰ INOX Leisure Limited ਨੇ ਬਿਆਨ ਜਾਰੀ ਕਰਦਿਆਂ ਕਿਹਾ, "ਅਸੀਂ INOX 'ਤੇ ਆਪਣੇ ਮਹਿਮਾਨਾਂ ਨੂੰ ਫੁੱਟਬਾਲ ਮੈਚ ਦੇਖਣ ਦੀ ਖੁਸ਼ੀ ਪ੍ਰਦਾਨ ਕਰਨ ਲਈ ਉਤਸੁਕ ਹਾਂ। ਇੱਥੇ ਕੁਝ ਚੀਜ਼ਾਂ ਹਨ ਜੋ ਸਾਡੇ ਦੇਸ਼ ਵਿੱਚ ਲੋਕਾਂ ਨੂੰ ਇਕੱਠਾ ਕਰਦੀਆਂ ਹਨ ਅਤੇ ਖੇਡਾਂ ਉਨ੍ਹਾਂ 'ਚੋਂ ਇਕ ਹੈ, ਜੋ ਸਭ ਨੂੰ ਜੋੜਦੀਆਂ ਹਨ। ਅਸੀਂ INOX 'ਚ ਵੱਡੇ ਸਿਨੇਮਾ ਸਕ੍ਰੀਨ 'ਤੇ ਸਭ ਤੋਂ ਵੱਡੇ ਖੇਡ ਆਯੋਜਨ ਫੀਫਾ ਵਿਸ਼ਵ ਕੱਪ 2022 ਨੂੰ ਲਿਆਉਣ ਲਈ ਉਤਸੁਕ ਹਾਂ।" INOX ਭਾਰਤੀ ਓਲੰਪਿਕ ਸੰਘ ਦਾ ਅਧਿਕਾਰਤ ਸਪਾਂਸਰ ਵੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ INOX ਨੇ ਪਹਿਲਾਂ ICC ਨਾਲ ਸਮਝੌਤਾ ਕੀਤਾ ਸੀ ਅਤੇ ਅਕਤੂਬਰ-ਨਵੰਬਰ ਵਿੱਚ ਆਸਟਰੇਲੀਆ 'ਚ ਪੁਰਸ਼ਾਂ ਦੇ T20 ਵਿਸ਼ਵ ਕੱਪ ਦੇ 8ਵੇਂ ਐਡੀਸ਼ਨ ਵਿੱਚ ਭਾਰਤ ਦੇ ਸਾਰੇ ਮੈਚਾਂ ਨੂੰ ਲਾਈਵ ਦਿਖਾਇਆ ਸੀ। ਭਾਰਤੀ ਟੀਮ ਹਾਲਾਂਕਿ ਸੈਮੀਫਾਈਨਲ 'ਚ ਇੰਗਲੈਂਡ ਤੋਂ 10 ਵਿਕਟਾਂ ਨਾਲ ਹਾਰ ਗਈ ਸੀ। INOX ਨੇ ਸਤੰਬਰ ਵਿੱਚ UAE 'ਚ ਏਸ਼ੀਆ ਕੱਪ 2022 ਵਿੱਚ ਭਾਰਤ ਦੇ ਮੈਚਾਂ ਦੀ ਲਾਈਵ ਸਕ੍ਰੀਨਿੰਗ ਵੀ ਕੀਤੀ ਸੀ।
ਗੋਲਡੀ ਬਰਾੜ ਅਦਾਲਤ ਵੱਲੋਂ ਭਗੌੜਾ ਕਰਾਰ, ਕਿਸਾਨਾਂ ਅੱਗੇ ਝੁਕੀ ਸਰਕਾਰ, ਪੜ੍ਹੋ TOP 10
NEXT STORY