ਖੇਡ ਡੈਸਕ : ਕਤਰ ਸਰਕਾਰ ਫੀਫਾ ਫੈਨ ਜ਼ੋਨ ਦੇ ਕੋਲ ਸ਼ਿਪਿੰਗ ਕੰਟੇਨਰਾਂ ਵਿੱਚ ਅਸਥਾਈ ਕਮਰੇ ਬਣਾਕੇ ਦਰਸ਼ਕਾਂ ਦੇ ਰਹਿਣ ਦਾ ਪ੍ਰਬੰਧ ਕਰੇਗੀ। ਕਮਰੇ ਵਿੱਚ 2 ਸਿੰਗਲ ਬੈੱਡ ਹੋਣਗੇ। ਇਸ ਤੋਂ ਇਲਾਵਾ ਟਾਇਲਟ, ਮਿੰਨੀ ਫਰਿੱਜ, ਚਾਹ-ਕੌਫੀ ਬਣਾਉਣ ਦੀ ਸੁਵਿਧਾ ਵੀ ਉਪਲਬਧ ਹੋਵੇਗੀ। ਕੰਟੇਨਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਇਸ ਦੀ ਵਰਤੋਂ ਹੋਰ ਕੰਮਾਂ ਲਈ ਕੀਤੀ ਜਾ ਸਕਦੀ ਹੈ। ਇੱਕ ਦਿਨ ਦਾ ਕਿਰਾਇਆ 200 ਪੌਂਡ ਹੋਵੇਗਾ। ਸਾਧਾਰਨ ਕੌਫੀ ਲਈ 4.75 ਡਾਲਰ ਜਦਕਿ ਬੁਫੇ ਲੰਚ ਲਈ 9.77 ਡਾਲਰ ਖਰਚਣਗੇ ਪੈਣਗੇ।
ਇਹ ਵੀ ਪੜ੍ਹੋ : 30 ਸਾਲ ਮਗਰੋਂ ਭਲਕੇ WC 'ਚ ਆਹਮੋ ਸਾਹਮਣੇ ਹੋਣਗੇ ਇੰਗਲੈਂਡ ਤੇ ਪਾਕਿ, ਜਾਣੋ ਕੁਝ ਅਜਿਹੇ ਹੀ ਰੌਚਕ ਅੰਕੜੇ
ਇਨ੍ਹਾਂ 7 ਪਕਵਾਨਾਂ ਦੀ ਡਿਮਾਂਡ ਰਹੇਗੀ ਜ਼ਿਆਦਾ
ਕਤਰ ਪਹੁੰਚੇ ਫੁੱਟਬਾਲ ਪ੍ਰਸ਼ੰਸਕਾਂ ਨੂੰ ਅਰੇਬਿਕ ਖਾਣੇ ਦਾ ਆਨੰਦ ਮਾਣਨ ਨੂੰ ਮਿਲੇਗਾ। ਫੀਫਾ ਵਿਸ਼ਵ ਕੱਪ ਦੇ ਆਯੋਜਨ ਦੇ ਦੌਰਾਨ ਇਹ 7 ਪਕਵਾਨ ਸਭ ਤੋਂ ਮੰਗ 'ਚ ਰਹਿਣਗੇ।
1. ਮਕਬੂਸ
ਖਾੜ੍ਹੀ ਲਈ ਮਕਬੂਸ ਉਹੀ ਹੈ ਜੋ ਭਾਰਤ 'ਚ ਬਿਰਯਾਨੀ ਹੈ। ਇਸ ਨੂੰ ਕਤਰ ਦਾ ਰਾਸ਼ਟਰੀ ਪਕਵਾਨ ਮੰਨਿਆ ਜਾਂਦਾ ਹੈ। ਇਸ 'ਚ ਚਿਕਨ ਜਾਂ ਮਟਨ ਮਿਲਾਇਆ ਜਾਂਦਾ ਹੈ।
2. ਖੁਬਜ ਰੇਗਾ
ਖੁਬਜ ਰੇਗਾ ਪਤਲੀ ਚਪਟੀ ਰੋਟੀ ਹੈ ਜੋ ਆਟੇ, ਪਾਣੀ ਤੇ ਲੂਣ ਤੋਂ ਬਣਾਈ ਜਾਂਦੀ ਹੈ। ਇਸ ਨੂੰ ਇਕ ਵੱਡੀ ਸਪਾਟ ਲੋਹੇ ਦੀ ਪਲੇਟ 'ਤੇ ਬਣਾਉਂਦੇ ਹਨ ਜਿਸ ਨੂੰ ਕੋਲੇ ਰਾਹੀਂ ਗਰਮ ਕੀਤਾ ਜਾਂਦਾ ਹੈ।
3. ਥਰੀਦ
ਥਰੀਦ ਚਿਕਨ ਜਾਂ ਭੇੜ ਦੇ ਬੱਚੇ ਦਾ ਸਟਾਕ ਤੇ ਟਮਾਟਰ ਸਾਸ ਦਾ ਰਲੇਵਾਂ ਹੈ ਜਿਸ 'ਚ ਮੌਸਮੀ ਸਬਜ਼ੀਆਂ, ਆਲੂ, ਗਾਜਰ, ਪਿਆਜ਼ ਤੇ ਛੋਲੇ ਸ਼ਾਮਲ ਕੀਤੇ ਜਾਂਦੇ ਹਨ।
4. ਹਰੀਸ
ਪੀਸੀ ਹੋਈ ਕਣਕ ਰਾਤ ਭਰ ਭਿਓਂ ਕੇ ਰੱਖੀ ਜਾਂਦੀ ਦੀ ਹੈ। ਸਵੇਰੇ ਇਸ ਨੂੰ ਹਲਕੀ ਅੱਗ 'ਤੇ 6 ਘੰਟੇ ਪਕਾਇਆ ਜਾਂਦਾ ਹੈ। ਇਸ 'ਚ ਲੇਲੇ ਜਾਂ ਚਿਕਨ ਦੇ ਮਿਕਸਡ ਟੁਕੜੇ ਮਿਲਾਏ ਜਾਂਦੇ ਹਨ।
5. ਮਦ੍ਰੋਬਾ
ਚੌਲਾਂ ਨੂੰ ਦੁੱਧ ਤੇ ਮੱਖਣ 'ਚ ਘੰਟਿਆਂ ਤਕ ਪਕਾਇਆ ਜਾਂਦਾ ਹੈ। ਇਹ ਕੜਾਹ ਦੀ ਤਰ੍ਹਾਂ ਲਗਦਾ ਹੈ। ਇਸ 'ਚ ਇਲਾਇਚੀ ਤੇ ਹਲਕੀ ਅੱਗ 'ਚ ਪਕਾਇਆ ਹੋਇਆ ਮਾਸ ਜਾਂ ਚਿਕਨ ਮਿਲਾਇਆ ਜਾਂਦਾ ਹੈ।
6. ਬਾਲਾਲੀਤ
ਦਾਲਚੀਨੀ, ਕੇਸਰ ਤੇ ਇਲਾਇਚੀ ਮਿੱਠੀ ਸੇਂਵੀਆਂ 'ਚ ਪਾ ਕੇ ਇਸ ਨੂੰ ਮੱਖਣ 'ਚ ਪਕਾਇਆ ਜਾਂਦਾ ਹੈ। ਗੁਲਾਬ ਜਲ ਪਾ ਕੇ ਇਸ ਨੂੰ ਇਕ ਨਮਕੀਨ ਆਮਲੇਟ ਜਾਂ ਤਲੇ ਹੋਏ ਆਂਡੇ ਨਾਲ ਸਰਵ ਕੀਤਾ ਜਾਂਦਾ ਹੈ।
7. ਲੁਕਾਈਮਤ
ਭਾਰਤ 'ਚ ਇਸ ਨੂੰ ਗੁਲਾਬ ਜਾਮੁਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਫਰਕ ਸਿਰਫ ਇੰਨਾ ਹੈ ਕਿ ਇਸ ਨੂੰ ਬਣਾਉਣ ਤੋਂ ਬਾਅਦ ਚੀਨੀ ਦੀ ਚਾਸ਼ਨੀ 'ਚ ਨਹੀਂ ਡੁਬੋਇਆ ਜਾਂਦਾ। ਸਰਵ ਕਰਦੇ ਸਮੇਂ ਇਸ 'ਤੇ ਚਾਸ਼ਨੀ ਪਾਈ ਜਾਂਦੀ ਹੈ।
ਇਹ ਵੀ ਪੜ੍ਹੋ : ਇਰਫ਼ਾਨ ਪਠਾਨ ਦਾ ਪਾਕਿ PM ਨੂੰ ਕਰਾਰਾ ਜਵਾਬ, ਭਾਰਤੀ ਟੀਮ ਦੀ ਹਾਰ 'ਤੇ ਕੱਸਿਆ ਸੀ ਤੰਜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਾਨੀ ਭਾਰਤੀਆਂ 'ਚ ਸਰਵਸ੍ਰੇਸ਼ਠ ਸੰਯੁਕਤ 13ਵੇਂ ਸਥਾਨ 'ਤੇ ਰਹੀ
NEXT STORY