ਜ਼ਿਊਰਿਖ– ਫੀਫਾ (ਕੌਮਾਂਤਰੀ ਫੁੱਟਬਾਲ ਮਹਾਸੰਘ) ਨੇ ਵਿਸ਼ਵ ਕੱਪ ਤੇ ਹੋਰਨਾਂ ਪ੍ਰਤੀਯੋਗਿਤਾਵਾਂ ’ਚ ਹਿੱਸੇਦਾਰੀ ਵੇਚਣ ਦੀ ਆਪਣੇ ਪ੍ਰਧਾਨ ਜਿਆਨੀ ਇਨਫੈਂਟਿਨੋ ਦੀ ਅਸਫਲ ਯੋਜਨਾ ਨੂੰ ਲੈ ਕੇ ਯੂਰਪੀ ਫੁੱਟਬਾਲ ਸੰਘ (ਯੂ. ਈ. ਐੱਫ. ਏ.) ’ਤੇ ‘ਕੂੜਪ੍ਰਚਾਰ ਮੁਹਿੰਮ’ ਚਲਾਉਣ ਦਾ ਦੋਸ਼ ਲਾਇਆ ਹੈ। ਫੀਫਾ ਨੇ ਵੀਰਵਾਰ ਨੂੰ ਅਮਰੀਕਾ ਦੀ ਅਦਾਲਤ ’ਚ ਦਾਖਲ ਦਸਤਾਵੇਜ਼ ’ਚ ਯੂ. ਈ. ਐੱਫ. ਏ. ਦੀ ਕਾਰਵਾਈ ਨੂੰ ਆਪਣੇ ਲੀਡਰਸ਼ਿਪ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ।
ਯੂ. ਈ. ਐੱਫ. ਏ. ਨੇ ਪਿਛਲੇ ਹਫਤੇ ਅਮਰੀਕਾ ਦੀਆਂ ਤਿੰਨ ਅਦਾਲਤਾਂ ’ਚ ਇਨਫੈਂਟਿਨੋ ਦੀ ਪ੍ਰਸਤਾਵਿਤ ਯੋਜਨਾ ਨਾਲ ਜੁੜੇ ਸਬੂਤ ਤੇ ਦਸਤਾਵੇਜ਼ ਹਾਸਲ ਕਰਨ ਲਈ ਅਰਜ਼ੀਆਂ ਦਾਇਰ ਕੀਤੀਆਂ ਸਨ। ਇਸ ਦੇ ਜਵਾਬ ’ਚ ਕੋਲੋਰਾਡੋ ਦੀ ਜ਼ਿਲਾ ਅਦਾਲਤ ’ਚ ਫੀਫਾ ਨੇ ਦਖਲ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਖਲ ਕੀਤੀ ਅਤੇ ਕਿਹਾ ਕਿ ਸਬੂਤ ਜੁਟਾਉਣ ਦੀ ਪ੍ਰਕਿਰਿਆ ਨੂੰ ਮੁਲਤਵੀ ਜਾਂ ਖਤਮ ਕੀਤਾ ਜਾਣਾ ਚਾਹੀਦਾ ਹੈ।
ਫੀਫਾ ਨੇ ਕਿਹਾ, ‘‘ਇਹ ਅਰਜ਼ੀਆਂ ਕਾਨੂੰਨੀ ਦਸਤਾਵੇਜ਼ ਦੇ ਰੂਪ ’ਚ ਪੇਸ਼ ਕੀਤੀਆਂ ਗਈਆਂ ਹਨ ਪਰ ਅਸਲ ’ਚ ਯੂ. ਈ. ਐੱਫ. ਏ. ਦੇ ਫੀਫਾ ਤੇ ਉਸ ਦੀ ਲੀਡਰਸ਼ਿਪ ਵਿਰੁੱਧ ਕੂੜਪ੍ਰਚਾਰ ਮੁਹਿੰਮ ਨੂੰ ਅੱਗੇ ਵਧਾਉਣ ਵਾਲੇ ਪ੍ਰੈੱਸ ਨੋਟਾਂ ਤੋਂ ਜ਼ਿਆਦਾ ਕੁਝ ਨਹੀਂ ਹਨ।’’
ਇਨਫੈਂਟਿਨੋ ਦੀ ‘ਫੀਫਾ ਫਾਰਵਰਡ ਐਂਟਰਪ੍ਰਾਈਜ਼ (ਐੱਫ. ਐੱਫ. ਈ.)’ ਯੋਜਨਾ ਤਹਿਤ ਨਿੱਜੀ ਇਕੁਇਟੀ ਕੰਪਨੀਆਂ ਨੂੰ 4.2 ਅਰਬ ਡਾਲਰ ’ਚ ਵਿਸ਼ਵ ਕੱਪ ’ਚ ਹਿੱਸੇਦਾਰੀ ਵੇਚਣ ਦਾ ਪ੍ਰਸਤਾਵ ਸੀ।
ਮਹਿਲਾ ਏਸ਼ੀਆ ਕੱਪ : ਭਾਰਤ-ਪਾਕਿ ਵਿਚਾਲੇ ਮਹਾਮੁਕਾਬਲਾ ਅੱਜ, ਜਾਣੋ ਕਿਸ ਦਾ ਪਲੜਾ ਹੈ ਭਾਰੀ
NEXT STORY