ਨਵੀਂ ਦਿੱਲੀ— ਭਾਰਤੀ ਹਾਕੀ ਲੀਗ ਦੇ ਇਕ ਫੀਲਡ ਗੋਲ ਨੂੰ ਦੋ ਮੰਨਣ ਦੇ ਨਿਯਮ ਨਾਲ ਐੱਫ. ਆਈ. ਐੱਚ ਇਨ੍ਹਾਂ ਪ੍ਰਭਾਵਿਤ ਹੈ ਕਿ ਉਸ ਨੂੰ ਅੰਤਰਰਾਟਰੀ ਹਾਕੀ 'ਚ ਵੀ ਲਾਗੂ ਕਰ ਸਕਦਾ ਹੈ। ਪਿਛਲੇ ਕੁਝ ਸਾਲ 'ਚ ਅੰਤਰਰਾਸ਼ਟਰੀ ਹਾਕੀ ਮਹਾਸੰਘ ਨੇ ਖੇਡ ਨੂੰ ਤੇਜ਼ ਰਫਤਾਰ ਅਤੇ ਆਕਰਸ਼ਕ ਬਣਾਉਣ ਲਈ ਨਿਯਮਾਂ 'ਚ ਕਈ ਬਦਲਾਅ ਕੀਤੇ ਹਨ। ਹਾਕੀ ਅੰਰਾਇਰ, ਰੈਫਰੀ ਅਤੇ ਤਕਨੀਕੀ ਅਧਿਕਾਰੀ ਦੇ ਰੁਪ 'ਚ ਦੋ ਦਹਾਕੇ ਦਾ ਅਨੁਭਵ ਰੱਖਣ ਵਾਲੇ ਐੱਚ. ਆਈ. ਐੱਫ. ਦੇ ਨਵੇਂ ਸੀ. ਈ. ਓ. ਜਾਸਨ ਮੈਕੇਕਨ ਨੇ ਕਿਹਾ ਕਿ ਮੈਂ ਇਸ ਸਾਲ ਭਾਰਤੀ ਹਾਕੀ ਲੀਗ ਦੌਰਾਨ ਭਾਰਤ ਗਿਆ ਸੀ ਅਤੇ ਇਕ ਫੀਲਡ ਗੋਲ ਨੂੰ ਦੋ ਗੋਲ ਗਿਣਨ ਨੂੰ ਦੇ ਨਿਯਮ ਨੂੰ ਲੈ ਕੇ ਕਾਫੀ ਪ੍ਰਭਾਵਿਤ ਹੋਇਆ। ਇਹ ਕਾਫੀ ਨਵੀਂ ਅਤੇ ਹਮਲਾਵਰ ਸ਼ੈਲੀ ਦੀ ਹਾਕੀ ਹੈ। ਇਹ ਨਿਯਮ ਕਾਫੀ ਦਿਲਚਸਪ ਅਤੇ ਬੇਮਿਸਾਲ ਹੈ। ਐੱਚ. ਆਈ. ਐੱਚ. ਇਸ ਜਰੂਰ ਗੌਰ ਕਰਨਗੇ ਪਰ ਨਿਯਮ ਲਾਗੂ ਕਰਨ 'ਚ ਸਮਾਂ ਲੱਗਦਾ ਹੈ ਕਿਉਂਕਿ ਦੇਸਾਂ ਨੂੰ ਇਸ ਨੂੰ ਅਪਣਾਉਣ ਲਈ ਸਮਾਂ ਦੇਣਾ ਹੁੰਦਾ ਹੈ। ਉਸ ਨੇ ਕਿਹਾ ਕਿ ਵਿਸ਼ਵ ਕੱਪ 2018 ਤੱਕ ਅਸੀਂ ਖੇਡਣ ਦੇ ਨਿਯਮਾਂ 'ਚ ਕੋਈ ਬਦਲਾਅ ਨਹੀਂ ਕਰ ਸਕੇ ਅਤੇ ਇਸ ਤੋਂ ਬਾਅਦ ਇਸ 'ਤੇ ਗੰਭੀਰਤਾ ਨਾਲ ਗੌਰ ਕਰਨਗੇ। ਐੱਚ. ਆਈ. ਐੱਚ. ਨਵੇਂ ਵਿਚਾਰਾਂ ਦਾ ਸਵਾਗਤ ਕਰਦਾ ਹੈ। ਵੀਡੀਓ ਅੰਪਾਇਰ ਪਹਿਲੇ ਯੂਰੋਪੀ ਹਾਕੀ ਲੀਗ 'ਚ ਆਜਮਾਯਾ ਗਿਆ ਅਤੇ ਬਾਅਦ 'ਚ ਅਸੀਂ ਇਸ ਨੂੰ ਅੰਤਰਰਾਸ਼ਟਰੀ ਹਾਕੀ 'ਚ ਲਾਗੂ ਕੀਤਾ।
ਸਪੇਨ 'ਚ ਰੋਨਾਲਡੋ ਖਿਲਾਫ ਟੈਕਸ ਚੋਰੀ ਦਾ ਕੇਸ ਦਰਜ
NEXT STORY