ਲੰਡਨ- ਫੀਫਾ (ਵਿਸ਼ਵ ਫੁੱਟਬਾਲ ਸੰਚਾਲਨ ਸੰਸਥਾ) ਨੈੱਟਫਲਿਕਸ ਤੇ ਐਮਾਜ਼ੋਨ ਪ੍ਰਾਈਮ ਦੀ ਤਰ੍ਹਾਂ ਦੇ ਫੁੱਟਬਾਲ ਐਡੀਸ਼ਨ ਦੇ ਸਟਰੀਮਿੰਗ ਪਲੇਟਫਾਰਮ ਕਾਰੋਬਾਰ ਵਿਚ ਪ੍ਰਵੇਸ਼ ਕਰ ਰਿਹਾ ਹੈ, ਜਿਸ ਲਈ ਉਸ ਨੇ ‘ਫੀਫਾ ਪਲੱਸ’ ਸੇਵਾ ਲਾਂਚ ਕੀਤੀ ਹੈ। ਇਹ ਸੇਵਾ ਦੁਨੀਆ ਭਰ ਵਿਚ ਮੁਫਤ ਹੋਵੇਗੀ ਅਤੇ ਇਸ ਵਿਚ ਜ਼ਿਆਦਾਤਰ ‘ਡਾਕੂਮੈਂਟਰੀ’ ਹੀ ਹੋਵੇਗੀ ਅਤੇ ਲਾਂਚ ਦੇ ਸਮੇਂ ਕੁੱਝ ‘ਲਾਈਵ’ ਮੈਚ ਵੀ ਹੋਣਗੇ ਪਰ ਇਹ ਆਖਰੀ ਵਿਚ ਵਿਸ਼ਵ ਫੁੱਟਬਾਲ ਸੰਚਾਲਨ ਸੰਸਥਾ ਫੀਫਾ ਲਈ ਵਿਸ਼ਵ ਕੱਪ ਮੈਚ ਪ੍ਰਸਾਰਿਤ ਕਰਨ ਦਾ ਤਰੀਕਾ ਹੋ ਸਕਦਾ ਹੈ, ਜਿਸ ਲਈ ਕੁਝ ਕੀਮਤ ਲਈ ਜਾ ਸਕਦੀ ਹੈ। ਇਸ ‘ਫੀਫਾ ਪਲੱਸ’ ਸਟ੍ਰੀਮਿੰਗ ਵਿਚ ਫੀਫਾ ਆਪਣੇ ਪ੍ਰਬੰਧਕਾਂ ਨੂੰ ਵੀ ਪ੍ਰਮੋਟ ਕਰੇਗੀ।
ਇਹ ਖ਼ਬਰ ਪੜ੍ਹੋ-ਬੇਂਜੇਮਾ ਦੇ ਗੋਲ ਨਾਲ ਰੀਆਲ ਮੈਡ੍ਰਿਡ ਚੈਂਪੀਅਨਸ ਲੀਗ ਸੈਮੀਫਾਈਨਲ 'ਚ
ਫੀਫਾ ਦੇ ਯੋਜਨਾ ਨਿਰਦੇਸ਼ਕ ਚਾਰਲੋਟ ਬਰ ਨੇ ਕਿਹਾ,‘‘ਇਸ ਸੇਵਾ ਲਈ ‘ਸਬਸਕ੍ਰੀਪਸ਼ਨ ਫੀਸ’ ਲੈਣ ਦੀ ਕੋਈ ਯੋਜਨਾ ਨਹੀਂ ਹੈ ਅਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਆਉਣ ਵਾਲੇ ਸਮੇਂ ਵਿਚ ਅਸੀ ਇਸ ਵਿਚ ਬਦਲਾਅ ਨਹੀਂ ਕਰ ਸਕਦੇ। ਜੇਕਰ ਅਸੀਂ ਪ੍ਰੀਮੀਅਮ ਅਧਿਕਾਰ ਜਾਂ ਕੁਝ ਹੋਰ ਤਰ੍ਹਾਂ ਦੇ ਮਾਡਲ ਅਪਣਾਉਂਦੇ ਹਾਂ ਤਾਂ ਅਸੀਂ ਕੁਝ ‘ਸਬਸਕ੍ਰੀਪਸ਼ਨ’ ਲੈ ਸਕਦੇ ਹਾਂ।’’
ਇਹ ਖ਼ਬਰ ਪੜੋ- ਸਪੇਨ ਦਾ ਸ਼ਹਿਰ ਮਲਾਗਾ ਕਰੇਗਾ 2022-23 'ਚ ਡੇਵਿਸ ਕੱਪ ਫਾਈਨਲਜ਼ ਦੀ ਮੇਜ਼ਬਾਨੀ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਰਾਸ਼ਟਰਮੰਡਲ ਖੇਡਾਂ ’ਚੋਂ ਕੁਸ਼ਤੀ ਫਿਰ ਬਾਹਰ
NEXT STORY