ਸੋਨੀਪਤ (ਦੀਕਸ਼ਿਤ)- ਸਾਲ 2026 ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ’ਚੋਂ ਕੁਸ਼ਤੀ ਨੂੰ ਇਕ ਵਾਰ ਫਿਰ ਬਾਹਰ ਕਰ ਦਿੱਤਾ ਗਿਆ ਹੈ। ਇਸ ਨਾਲ ਕੁਸ਼ਤੀ ਖਿਡਾਰੀਆਂ ਅਤੇ ਅਧਿਆਪਕਾਂ ਵਿਚ ਨਾ ਸਿਰਫ ਰੋਸ ਪੈਦਾ ਹੋ ਗਿਆ ਹੈ, ਸਗੋਂ ਭਾਰਤ ਸਰਕਾਰ ਅਤੇ ਖੇਡ ਮੰਤਰਾਲਾ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਇਨ੍ਹਾਂ ਖੇਡਾਂ ਵਿਚ ਕੁਸ਼ਤੀ ਦੀ ਵਾਪਸੀ ਲਈ ਅੰਤਰਰਾਸ਼ਟਰੀ ਪੱਧਰ ’ਤੇ ਜ਼ੋਰ-ਸ਼ੋਰ ਨਾਲ ਵਿਰੋਧ ਕੀਤਾ ਜਾਵੇ। ਇਸ ਤੋਂ ਪਹਿਲਾਂ ਸਾਲ 2002 ਵਿਚ ਵੀ ਰਾਸ਼ਟਰਮੰਡਲ ਖੇਡਾਂ ’ਚੋਂ ਕੁਸ਼ਤੀ ਨੂੰ ਬਾਹਰ ਕੀਤਾ ਗਿਆ ਸੀ ਪਰ ਬਾਅਦ ਵਿਚ ਵਿਰੋਧ ਕੀਤੇ ਜਾਣ ’ਤੇ ਕੁਸ਼ਤੀ ਦੀ ਵਾਪਸੀ ਹੋਈ ਸੀ।
ਇਹ ਖ਼ਬਰ ਪੜ੍ਹੋ-ਬੇਂਜੇਮਾ ਦੇ ਗੋਲ ਨਾਲ ਰੀਆਲ ਮੈਡ੍ਰਿਡ ਚੈਂਪੀਅਨਸ ਲੀਗ ਸੈਮੀਫਾਈਨਲ 'ਚ
ਰਾਸ਼ਟਰਮੰਡਲ ਖੇਡ ਮਹਾਸੰਘ (ਸੀ. ਜੀ. ਐੱਫ.) ਦੇ ਇਸ ਫੈਸਲੇ ਨਾਲ ਪਹਿਲਵਾਨ ਅਤੇ ਅਧਿਆਪਕ ਨਾਖੁਸ਼ ਹਨ। ਉਨ੍ਹਾਂ ਨੇ ਮਹਾਸੰਘ ਦੇ ਇਸ ਫੈਸਲੇ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਇਸ ਨਾਲ ਕੁਸ਼ਤੀ ਨੂੰ ਨੁਕਸਾਨ ਹੋਵੇਗਾ। ਭਾਰਤ ਕੁਸ਼ਤੀ ਵਿਚ ਵੱਡੀ ਸ਼ਕਤੀ ਹੈ। ਇਸ ਨੂੰ ਰਾਸ਼ਟਰਮੰਡਲ ਖੇਡਾਂ ਤੋਂ ਬਾਹਰ ਕਰਨ ਨਾਲ ਦੇਸ਼ ਵਿਚ ਇਸ ਦੀ ਲੋਕਪ੍ਰਿਅਤਾ ਘੱਟ ਹੋਵੇਗੀ। ਅੰਤਰਰਾਸ਼ਟਰੀ ਕੁਸ਼ਤੀ ਕੋਚ ਕੁਲਦੀਪ ਮਲਿਕ, ਦਰੋਣਾਚਾਰੀਆ ਐਵਾਰਡੀ ਓਮਪ੍ਰਕਾਸ਼ ਦਹੀਆ, ਪਹਿਲਵਾਨ ਯੋਗੇਸ਼ਵਰ ਦੱਤ, ਬਜਰੰਗ ਪੂਨੀਆ ਅਤੇ ਕਾਮਨਵੈਲਥ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੇ ਪਹਿਲਵਾਨ ਅਨਿਲ ਖਤਰੀ ਨੇ ਕਿਹਾ ਕਿ ਭਾਰਤੀ ਕੁਸ਼ਤੀ ਸੰਘ ਨੂੰ ਇਸ ਨੂੰ ਲੈ ਕੇ ਸਖਤ ਫੈਸਲਾ ਲੈਣਾ ਚਾਹੀਦਾ ਹੈ, ਜਿਸ ਵਿਚ ਰਾਸ਼ਟਰਮੰਡਲ ਖੇਡਾਂ ਦਾ ਬਾਈਕਾਟ ਤੱਕ ਕਰਨ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ ਹੈ।
ਇਹ ਖ਼ਬਰ ਪੜੋ- ਸਪੇਨ ਦਾ ਸ਼ਹਿਰ ਮਲਾਗਾ ਕਰੇਗਾ 2022-23 'ਚ ਡੇਵਿਸ ਕੱਪ ਫਾਈਨਲਜ਼ ਦੀ ਮੇਜ਼ਬਾਨੀ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਰੋਹਿਤ ਨੇ ਟੀ20 'ਚ ਪੂਰੀਆਂ ਕੀਤੀਆਂ 10 ਹਜ਼ਾਰ ਦੌੜਾਂ, ਇਸ ਬੱਲੇਬਾਜ਼ ਦੇ ਨਾਂ ਹਨ ਸਭ ਤੋਂ ਜ਼ਿਆਦਾ ਦੌੜਾਂ
NEXT STORY