ਲੰਡਨ (ਭਾਸ਼ਾ) : ਵਿਸ਼ਵ ਫੁੱਟਬਾਲ ਦੀ ਸਰਵਉੱਚ ਸੰਸਥਾ ਫੀਫਾ ਨੇ ਪਹਿਲੀ ਵਾਰ ਸਪਸ਼ਟ ਬਿਆਨ ਜਾਰੀ ਕਰਕੇ ਖਿਡਾਰੀਆਂ ਨੂੰ ਟੀਕਾਕਰਨ ਕਰਵਾਉਣ ਲਈ ਕਿਹਾ ਹੈ, ਕਿਉਂਕਿ ਉਨ੍ਹਾਂ ਨੂੰ ਵਿਸ਼ਵ ਕੁਆਲੀਫਾਇਰ ਲਈ ਇਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਪੈ ਰਿਹਾ ਹੈ। ਫੀਫਾ ਨੇ ਬਿਆਨ ਵਿਚ ਕਿਹਾ, ‘ਅਸੀਂ ਕੋਵਿਡ-19 ਟੀਕਾਕਰਨ ਨੂੰ ਉਤਸ਼ਾਹਤ ਕਰਦੇ ਹਾਂ ਅਤੇ ਅਸੀਂ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੀ ਸਾਰੇ ਦੇਸ਼ਾਂ ਦੀ ਸੁਰੱਖਿਅਤ ਅਤੇ ਬਰਾਬਰ ਪਹੁੰਚ ਦੀ ਨੀਤੀ ਦਾ ਸਮਰਥਨ ਕਰਦੇ ਹਨ। ਖਿਡਾਰੀਆਂ ਨੂੰ ਟੀਕਾਕਰਨ ਵਿਚ ਤਰਜੀਹ ਨਹੀਂ ਮਿਲਣੀ ਚਾਹੀਦੀ।’
ਬ੍ਰਿਟਿਸ਼ ਸਰਕਾਰ ਪਿਛਲੇ ਹਫ਼ਤੇ ਪੂਰਨ ਟੀਕਾਕਰਨ ਕਰਵਾਉਣ ਵਾਲੇ ਖਿਡਾਰੀਆਂ ਲਈ ਇਕਾਂਤਵਾਸ ਦੇ ਨਿਯਮਾਂ ਵਿਚ ਢਿੱਲ ਦੇਣ ’ਤੇ ਸਹਿਮਤ ਹੋ ਗਈ ਸੀ। ਜੋ ਖਿਡਾਰੀ ਟੀਕਾਕਰਨ ਨਹੀਂ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਲਾਲ ਸੂਚੀ ਵਿਚ ਸ਼ਾਮਲ ਦੇਸ਼ਾਂ ਤੋਂ ਇੰਗਲੈਂਡ ਆਉਣ ’ਤੇ 10 ਦਿਨ ਹੋਟਲ ਵਿਚ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਫੀਫਾ ਨੇ ਕਿਹਾ, ‘ਅਸੀਂ ਸਵੀਕਾਰ ਕਰਦੇ ਹਾਂ ਕਿ ਇਹ ਫ਼ੈਸਲਾ ਹਰ ਖਿਡਾਰੀ ਲਈ ਅਨੁਕੂਲ ਨਹੀਂ ਹੈ ਅਤੇ ਆਗਾਮੀ ਪ੍ਰੋਗਰਾਮ ਲਈ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਅਤੇ ਅਸੀਂ ਇਸ ’ਤੇ ਚਰਚਾ ਕਰਨ ਲਈ ਵਚਨਬੱਧ ਹਾਂ ਤਾਂ ਕਿ ਅਸੀਂ ਖਿਡਾਰੀਆਂ ਦੀਆਂ ਯਾਤਰਾਵਾਂ ਕਾਰਨ ਲੋਕਾਂ ਵਿਚ ਕੋਰੋਨਾ ਫੈਲਣ ਦੇ ਖ਼ਤਰਿਆਂ ਨੂੰ ਘੱਟ ਕਰਨ ਦੇ ਉਪਾਅ ਕਰ ਸਕੀਏ।’
Birthday Special : 24 ਸਾਲ ਦੇ ਹੋਏ ਰਿਸ਼ਭ ਪੰਤ, ਜਾਣੋ ਫਰਸ਼ ਤੋਂ ਅਰਸ਼ ਤਕ ਦਾ ਸਫ਼ਰ
NEXT STORY