ਸੇਂਟ ਪੀਟਰਸਬਰਗ— ਅਰਜਨਟੀਨੀ ਸਟਾਰ ਲਿਓਨਿਲ ਮੇਸੀ ਨੇ ਫੀਫਾ ਵਿਸ਼ਵ ਕੱਪ ਦੇ ਮੰਗਲਵਾਰ ਨੂੰ ਹੋਏ ਮੈਚ 'ਚ ਆਪਣੀ ਟੀਮ ਦੀ ਨਾਈਜੀਰੀਆ 'ਤੇ 2-1 ਨਾਲ ਜਿੱਤ ਦੇ ਬਾਅਦ ਸਵੀਕਾਰ ਕੀਤਾ ਹੈ ਕਿ ਕਰੀਅਰ 'ਚ ਉਹ ਕਦੀ ਵੀ ਅਜਿਹੀ ਤਣਾਅਪੂਰਨ ਸਥਿਤੀ ਤੋਂ ਨਹੀਂ ਗੁਜ਼ਰੇ ਸਨ। ਅਰਜਨਟੀਨਾ ਲਈ ਇਹ ਮੈਚ ਕਰੋ ਜਾਂ ਮਰੋ ਦਾ ਸੀ। ਮੇਸੀ ਨੇ ਟੂਰਨਾਮੈਂਟ ਦਾ ਪਹਿਲਾ ਗੋਲ ਦਾਗਿਆ ਪਰ ਆਖਰ 'ਚ ਮਾਰਕੋਸ ਰੋਜੋ ਦੇ ਗੋਲ ਨਾਲ ਹੀ ਉਨ੍ਹਾਂ ਦੀ ਜਿੱਤ ਅਤੇ ਅੰਤਿਮ-16 'ਚ ਸਥਾਨ ਪੱਕਾ ਹੋ ਸਕਿਆ।
ਮੇਸੀ ਤੋਂ ਪੁੱਛਿਆ ਗਿਆ ਕਿ ਕੀ ਇਹ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਤਣਾਅਪੂਰਨ ਮੈਚ ਸੀ, ਉਨ੍ਹਾਂ ਕਿਹਾ, ''ਮੈਂ ਇਸ ਤੋਂ ਪਹਿਲਾਂ ਕਦੀ ਵੀ ਇਸ ਤਰ੍ਹਾਂ ਦੇ ਹਾਲਾਤ ਤੋਂ ਨਹੀਂ ਗੁਜ਼ਰਿਆ ਸੀ। ਇਹ ਹਾਲਾਤਾਂ ਦੀ ਵਜ੍ਹਾ ਨਾਲ ਸੀ।'' ਅਰਜਨਟੀਨਾ ਦੇ ਕੋਚ ਜਾਰਜ ਸਾ ਪਓਲੀ ਨੇ ਕਿਹਾ ਕਿ ਜਦੋਂ ਨਾਈਜੀਰੀਆ ਨੇ ਪੈਨਲਟੀ 'ਤੇ ਗੋਲ ਦਾਗ ਕੇ ਸਕੋਰ ਬਰਾਬਰ ਕੀਤਾ ਤਾਂ ਉਨ੍ਹਾਂ ਦੀ ਟੀਮ ਨੂੰ ਬਾਹਰ ਹੋਣ ਦੀ ਚਿੰਤਾ ਸਤਾਉਣ ਲੱਗੀ ਸੀ। ਉਨ੍ਹਾਂ ਕਿਹਾ, ''ਪੈਨਲਟੀ ਦੇ ਬਾਅਦ ਅਸੀਂ ਥੋੜ੍ਹਾ ਬੇਚੈਨ ਹੋ ਗਏ ਸੀ। ਸਾਨੂੰ ਫਿਕਰ ਹੋਣ ਲੱਗੀ ਸੀ ਕਿ ਕਿਤੇ ਸਾਡਾ ਸਫਰ ਇੱਥੇ ਹੀ ਨਾ ਰੁਕ ਜਾਵੇ। ਸਾ ਪਓਲੀ ਨੇ ਕਿਹਾ, ''ਅਸੀਂ ਅੰਤ 'ਚ ਅਸਲ 'ਚ ਬਹੁਤ ਖੁਸ਼ ਸੀ। ਖਿਡਾਰੀਆਂ ਨੇ ਆਪਣੀ ਜੀ-ਜਾਨ ਲਗਾ ਦਿੱਤੀ। ਉਨ੍ਹਾਂ ਨੇ ਬੇਹੱਦ ਮਹੱਤਵਪੂਰਨ ਜਿੱਤ ਦਰਜ ਕੀਤੀ।''
ਥਾਈਲੈਂਡ 'ਚ ਤੇਜ਼ ਮੀਂਹ ਕਾਰਨ ਗੁਫਾ 'ਚ ਫਸੇ ਬੱਚਿਆਂ ਦਾ ਬਚਾਅ ਕੰਮ ਪ੍ਰਭਾਵਿਤ
NEXT STORY