ਭੁਵਨੇਸ਼ਵਰ— ਵਿਸ਼ਵ ਦੀ ਨੰਬਰ 2 ਟੀਮ ਆਸਟਰੇਲੀਆ ਨੇ ਭਾਰਤ ਨੂੰ ਸ਼ੁੱਕਰਵਾਰ ਨੂੰ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਦੇ ਮੁਕਾਬਲੇ 'ਚ 4-3 ਨਾਲ ਹਰਾ ਦਿੱਤਾ ਤੇ ਇਸ ਤਰ੍ਹਾ ਭਾਰਤ ਦਾ ਆਸਟਰੇਲੀਆ ਵਿਰੁੱਧ ਮੁਕਾਬਲਾ ਜਿੱਤਣ ਦਾ ਗਤੀਰੋਧ ਨਹੀਂ ਟੁੱਟ ਸਕਿਆ। ਵਿਸ਼ਵ ਰੈਂਕਿੰਗ 'ਚ ਚੌਥੇ ਸਥਾਨ 'ਤੇ ਮੌਜੂਦ ਭਾਰਤ ਨੇ ਆਸਟਰੇਲੀਆ ਨੂੰ ਆਖਰੀ ਵਾਰ 2016 'ਚ ਖੇਡੇ ਗਏ ਟੈਸਟ ਮੈਚ 'ਚ ਹਰਾਇਆ ਸੀ ਤੇ ਫਿਰ ਉਸ ਤੋਂ ਬਾਅਦ ਹੁਣ ਚਾਰ ਸਾਲ 'ਚ ਭਾਰਤ ਆਸਟਰੇਲੀਆ ਨੂੰ ਨਹੀਂ ਹਰਾ ਸਕਿਆ ਹੈ। ਆਸਟਰੇਲੀਆ ਵਲੋਂ ਡੀਲੇਨ ਵਥਰਸਪੂਨ ਨੇ ਮੈਚ ਦੇ 6ਵੇਂ ਮਿੰਟ 'ਚ ਮੈਦਾਨੀ ਗੋਲ ਕਰ ਟੀਮ ਦਾ ਸਕੋਰ 1-0 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਵੈਕਹੇਮ ਨੇ 18ਵੇਂ ਮਿੰਟ 'ਚ ਮੈਦਾਨੀ ਗੋਲ ਕੀਤਾ ਤੇ ਆਸਟਰੇਲੀਆ ਨੂੰ 2-0 ਨਾਲ ਬੜ੍ਹਤ ਹਾਸਲ ਕਰਵਾਈ। ਭਾਰਤ ਨੂੰ ਹਾਲਾਂਕਿ 36ਵੇਂ ਮਿੰਟ 'ਚ ਪੈਨਲਟੀ ਕਾਰਨਰ ਹਾਸਲ ਹੋਇਆ ਤੇ ਰਾਜ ਕੁਮਾਰ ਪਾਲ ਨੇ ਇਸਦਾ ਪੂਰਾ ਫਾਇਦਾ ਚੁੱਕਦੇ ਹੋਏ ਸ਼ਾਨਦਾਰ ਗੋਲ ਕੀਤਾ ਤੇ ਸਕੋਰ 1-2 ਕਰ ਦਿੱਤਾ।
ਆਸਟਰੇਲੀਆ ਵਲੋਂ ਇਸ ਤੋਂ ਬਾਅਦ ਲਾਚਲਾਨ ਸ਼ਾਰਪ ਨੇ ਮੈਚ ਦੇ 41ਵੇਂ ਮਿੰਟ 'ਚ ਮੈਦਾਨੀ ਗੋਲ ਕਰ ਭਾਰਤੀ ਟੀਮ ਨੂੰ ਇਕ ਵਾਰ ਫਿਰ ਝਟਕਾ ਦੇ ਦਿੱਤਾ ਤੇ ਨਾਲ ਹੀ ਜੈਕੋਬ ਨੇ ਇੱਕ ਮਿੰਟ ਬਾਅਦ 42ਵੇਂ ਮਿੰਟ 'ਚ ਇਕ ਹੋਰ ਮੈਦਾਨ ਗੋਲ ਕਰ ਆਸਟਰੇਲੀਆ ਦੀ ਬੜ੍ਹਤ ਨੂੰ 4-1 ਨਾਲ ਮਜ਼ਬੂਤ ਕਰ ਦਿੱਤਾ। ਭਾਰਤ ਨੇ ਕੋਸ਼ਿਸ਼ ਜਾਰੀ ਰੱਖੀ ਤੇ 47ਵੇਂ ਮਿੰਟ 'ਚ ਰਾਜ ਕੁਮਾਰ ਦੇ ਮੈਦਾਨੀ ਗੋਲ ਨਾਲ ਇਕ ਹੋਰ ਸਫਲਤਾ ਦਿਵਾਈ। ਰਾਜ ਕੁਮਾਰ ਨੇ ਸ਼ਾਨਦਾਰ ਗੋਲ ਕਰ ਸਕੋਰ 2-4 ਕੀਤਾ ਤੇ ਆਸਟਰੇਲੀਆ ਦੀ ਬੜ੍ਹਤ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਮੈਚ ਦੇ ਆਖਰੀ ਦੌਰ 'ਚ ਡ੍ਰੇਗ ਫਿਲਕਰ ਰੁਪਿੰਦਰ ਸਿੰਘ ਦੇ 52ਵੇਂ ਮਿੰਟ 'ਚ ਕੀਤੇ ਮੈਦਾਨੀ ਗੋਲ ਨਾਲ ਭਾਰਤ ਦੀ ਉਮੀਦ ਜਗਾ ਦਿੱਤੀ ਤੇ ਸਕੋਰ 3-4 ਕਰ ਦਿੱਤਾ ਪਰ ਆਖਰੀ ਸਮੇਂ ਤਕ ਕੋਈ ਗੋਲ ਨਹੀਂ ਹੋਣ ਦੇ ਕਾਰਨ ਭਾਰਤ ਨੂੰ ਆਸਟਰੇਲੀਆ ਦੇ ਹੱਥੋਂ ਹਾਰ ਝੱਲਣੀ ਪਈ।
ਜੈਪੁਰ 'ਚ ਹੋ ਸਕਦੇ ਹਨ ਮਹਿਲਾ ਆਈ. ਪੀ. ਐੱਲ. ਦੇ ਮੈਚ
NEXT STORY