ਮੁੰਬਈ— ਇਸ ਸਾਲ ਮਹਿਲਾ ਆਈ. ਪੀ. ਐੱਲ. ਮੈਚਾਂ ਦਾ ਆਯੋਜਨ ਫਿਰ ਤੋਂ ਜੈਪੁਰ 'ਚ ਕੀਤਾ ਜਾ ਸਕਦਾ ਹੈ। ਇਸ ਟੀ-20 ਲੀਗ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਹਿਲਾ ਆਈ. ਪੀ. ਐੱਲ. 'ਚ ਚਾਰ ਟੀਮਾਂ ਦੇ ਵਿਚਾਲੇ 7 ਮੈਚ ਹੋਣਗੇ ਤੇ ਇਸਦਾ ਆਯੋਜਨ ਜੈਪੁਰ 'ਚ ਹੋ ਸਕਦਾ ਹੈ। ਪਿਛਲੇ ਸਾਲ ਵੀ ਜੈਪੁਰ ਨੇ ਹੀ ਮਹਿਲਾ ਆਈ. ਪੀ. ਐੱਲ. ਮੈਚਾਂ ਦੀ ਮੇਜਬਾਨੀ ਕੀਤੀ ਸੀ। ਉਸ ਸਮੇਂ ਟੂਰਨਾਮੈਂਟ 'ਚ ਤਿੰਨ ਟੀਮਾਂ ਨੇ ਹਿੱਸਾ ਲਿਆ ਸੀ। ਜੈਪੁਰ 'ਚ ਮੈਚ ਸਵਾਈ ਮਾਨਸਿੰਘ ਸਟੇਡੀਅਮ 'ਚ ਖੇਡੇ ਜਾਂਦੇ ਹਨ ਹਾਲਾਂਕਿ ਇਸ ਬਾਰੇ 'ਚ ਅਜੇ ਆਖਰੀ ਫੈਸਲਾ ਨਹੀਂ ਕੀਤਾ ਗਿਆ ਹੈ। ਇਸ ਵਿਚਾਲੇ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਆਲ ਸਟਾਰ ਮੈਚ ਦਾ ਆਯੋਜਨ ਆਈ. ਪੀ. ਐੱਲ. ਤੋਂ ਬਾਅਦ ਕੀਤਾ ਜਾਵੇਗਾ।
PSL : ਬਾਬਰ ਆਜਮ ਦਾ ਚੱਲਿਆ ਬੱਲਾ, ਕਰਾਚੀ ਕਿੰਗਸ ਨੇ 10 ਦੌੜਾਂ ਨਾਲ ਜਿੱਤਿਆ ਮੈਚ
NEXT STORY