ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ ਬੇਹੱਦ ਹੀ ਘੱਟ ਸਮੇਂ 'ਚ ਟੀਮ ਦੇ ਭਰੋਸੇਮੰਦ ਖਿਡਾਰੀ ਬਣ ਗਏ ਹਨ। ਪੰਡਯਾ ਨੇ ਚੈਂਪੀਅਨਸ ਟਰਾਫੀ ਦੇ ਫਾਈਨਲ ਮੁਕਾਬਲੇ 'ਚ ਭਾਰਤੀ ਦਰਸ਼ਕਾਂ ਦੇ ਦਿਲਾਂ 'ਚ ਜਿੱਤ ਦੀ ਉਮੀਦ ਜਗਾ ਦਿੱਤੀ ਸੀ। ਇਸ ਮੈਚ 'ਚ ਪੰਡਯਾ ਨੇ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਸਿਰਫ 43 ਗੇਂਦਾਂ 'ਚ 76 ਦੌੜਾਂ ਬਣਾਈਆਂ ਸਨ ਪਰ ਸਾਥੀ ਖਿਡਾਰੀ ਜਡੇਜਾ ਦੀ ਗਲਤੀ ਦੇ ਕਾਰਨ ਰਨ ਆਊਟ ਹੋ ਗਏ ਸਨ। ਪੰਡਯਾ ਨੇ ਆਪਣੀ ਬੱਲੇਬਾਜ਼ੀ ਦੇ ਦੌਰਾਨ 6 ਛੱਕੇ ਅਤੇ 4 ਚੌਕੇ ਮਾਰੇ ਸਨ। ਉਨ੍ਹਾਂ ਨੇ ਤਿੰਨ ਛੱਕੇ ਤਾਂ ਲਗਾਤਾਰ ਮਾਰੇ ਸਨ। ਇਸ ਮੈਚ ਤੋਂ ਬਾਅਦ ਟੀਮ ਮੈਨੇਜਮੈਂਟ ਪੰਡਯਾ 'ਤੇ ਪਹਿਲੇ ਤੋਂ ਵੱਧ ਭਰੋਸਾ ਕਰਨ ਲਗੀ। ਪਰ 25 ਅਕਤੂਬਰ ਨੂੰ ਨਿਊਜ਼ੀਲੈਂਡ ਦੇ ਖਿਲਾਫ ਪੰਡਯਾ ਨੇ ਮੈਦਾਨ 'ਤੇ ਕੁਝ ਅਜਿਹਾ ਕੀਤਾ ਜਿਸ ਤੋਂ ਬਾਅਦ ਅੰਪਾਇਰ ਨੂੰ ਉਨ੍ਹਾਂ ਨੂੰ ਥੱਪੜ ਦਿਖਾਉਣਾ ਪਿਆ। ਦਰਅਸਲ, ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਪੁਣੇ 'ਚ ਖੇਡਿਆ ਜਾ ਰਿਹਾ ਸੀ।
ਮੈਦਾਨ 'ਤੇ ਹਾਰਦਿਕ ਪੰਡਯਾ ਅਤੇ ਦਿਨੇਸ਼ ਕਾਰਤਿਕ ਮੌਜੂਦ ਸਨ। ਉਸੇ ਸਮੇਂ ਪੰਡਯਾ ਨੇ ਕੁਝ ਅਜਿਹਾ ਕੀਤਾ ਜਿਸ ਨੂੰ ਦੇਖ ਕੇ ਅੰਪਾਇਰ ਨੂੰ ਉਨ੍ਹਾਂ ਦੀ ਹਰਕਤ 'ਤੇ ਕਾਫੀ ਜ਼ਿਆਦਾ ਗੁੱਸਾ ਵੀ ਆਇਆ। ਮੈਚ ਦੇ 33ਵੇਂ ਓਵਰ 'ਚ ਜਦੋਂ ਹਾਰਦਿਕ ਪੰਡਯਾ ਅਤੇ ਦਿਨੇਸ਼ ਕਾਰਤਿਕ ਬੱਲੇਬਾਜ਼ੀ ਕਰ ਰਹੇ ਸਨ ਤਾਂ ਡ੍ਰਿੰਕਸ ਬ੍ਰੇਕ ਹੋਇਆ। ਡ੍ਰਿੰਕਸ ਬ੍ਰੇਕ ਖਤਮ ਹੋਣ ਦੋ ਬਾਅਦ ਬੱਲੇਬਾਜ਼ ਸਟ੍ਰਾਈਕ ਨੂੰ ਲੈ ਕੇ ਦੁਚਿੱਤੀ 'ਚ ਸਨ। ਦਿਨੇਸ਼ ਕਾਰਤਿਕ ਨਾਨ ਸਟ੍ਰਾਈਕ ਅਤੇ ਪੰਡਯਾ ਸਟ੍ਰਾਈਕ 'ਤੇ ਸਨ। ਥੋੜ੍ਹੀ ਦੇਰ ਬਾਅਦ ਪੰਡਯਾ ਖੁਦ ਕਾਰਤਿਕ ਦੇ ਕੋਲ ਆ ਕੇ ਉਨ੍ਹਾਂ ਨੂੰ ਸਟ੍ਰਾਈਕ 'ਤੇ ਜਾਣ ਨੂੰ ਕਿਹਾ।
ਕਾਰਤਿਕ ਨੂੰ ਵੀ ਕੁਝ ਸਮਝ ਨਹੀਂ ਆਇਆ। ਮਾਮਲੇ ਨੂੰ ਅੱਗੇ ਵਧਦਾ ਦੇਖਦੇ ਹੋਏ ਅੰਪਾਇਰ ਵੀ ਵਿਚਾਲੇ ਆ ਗਏ। ਤੱਦ ਪਤਾ ਲੱਗਾ ਕਿ ਪੰਡਯਾ ਨੂੰ ਨਹੀਂ ਸਗੋਂ ਕਾਰਤਿਕ ਨੂੰ ਸਟ੍ਰਾਈਕ ਲੈਣੀ ਸੀ। ਜਦ ਹਾਰਦਿਕ ਪੰਡਯਾ ਨਾਨ ਸਟ੍ਰਾਈਕ ਵੱਲ ਜਾਣ ਲੱਗੇ ਤਾਂ ਉਨ੍ਹਾਂ ਦੀ ਇਸ ਹਰਕਤ ਨੂੰ ਦੇਖ ਕੇ ਅੰਪਾਇਰ ਨੇ ਉਨ੍ਹਾਂ ਨੂੰ ਪਿਆਰ ਨਾਲ ਥੱਪੜ ਦਿਖਾਇਆ। ਜ਼ਿਕਰਯੋਗ ਹੈ ਕਿ ਇਸ ਮੈਚ ਨੂੰ ਭਾਰਤ ਨੇ ਆਸਾਨੀ ਨਾਲ ਜਿੱਤ ਲਿਆ ਸੀ।
ਵਿਵਾਦਾਂ 'ਚ ਘਿਰਿਆ ਬੰਗਲਾਦੇਸ਼ ਪ੍ਰੀਮੀਅਰ ਲੀਗ, ਬੋਰਡ ਅਧਿਕਾਰੀ ਹੀ ਸਟੇਡੀਅਮ 'ਚ ਪੀ ਰਹੇ ਸਿਗਰੇਟ
NEXT STORY