ਨਵੀਂ ਦਿੱਲੀ- ਖੇਡ ਮੰਤਰਾਲਾ ਦੇ ਮਿਸ਼ਨ ਓਲੰਪਿਕ ਸੈੱਲ (ਐੱਮ. ਓ. ਸੀ.) ਨੇ ਟੋਕੀਓ ਖੇਡਾਂ ਦੇ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਲਈ ਈਰਾਨ ਵਿਚ 18 ਦਿਨ ਵਿਸ਼ੇਸ਼ ਅਭਿਆਸ ਕੈਂਪ ਲਈ 6.16 ਲੱਖ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਹੈ। ਇਹ ਪਹਿਲਵਾਨ 24 ਮਾਰਚ ਨੂੰ ਰਾਸ਼ਟਰੀ ਰਾਜਧਾਨੀ ਦੇ ਕੇ. ਡੀ. ਜਾਧਵ ਕੁਸ਼ਤੀ ਇੰਡੋਰ ਸਟੇਡੀਅਮ ਵਿਚ ਚੋਣ ਟ੍ਰਾਇਲ ਵਿਚ ਹਿੱਸਾ ਲਵੇਗਾ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਆਸਟਰੇਲੀਆ ਦੀ ਦੱਖਣੀ ਅਫਰੀਕਾ 'ਤੇ ਧਮਾਕੇਦਾਰ ਜਿੱਤ
ਬਜਰੰਗ (65 ਕਿ.ਗ੍ਰਾ.) ਮੰਗਲੋਵੀਆ ਦੇ ਉਲਾਨਬਟੋਰ 'ਚ ਆਗਾਮੀ ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਟੀਮ ਵਿਚ ਜਗ੍ਹਾ ਬਣਾਉਣ ਦੇ ਲਈ ਟ੍ਰਾਇਲ ਵਿਚ ਹਿੱਸਾ ਲੈਣਗੇ। ਇਹ ਚੈਂਪੀਅਨਸ਼ਿਪ 24 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਇਸ ਵਿਚਾਲੇ ਐੱਮ. ਓ. ਸੀ. ਨੇ ਪੈਰਾ ਐਥਲੀਟ (ਕਲੱਬ ਥ੍ਰੋਅ ਐੱਫ-51) ਅਮਿਤ ਸਰੋਹਾ ਲਈ ਟਾਰਗੈੱਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) ਦੇ ਤਹਿਤ ਉਸਦੇ ਨਿੱਜੀ ਫਿਜੀਓਥੈਰੇਪਿਸਟ ਅੰਕਿਤ ਰਹੋਦੀਆ ਦੀ ਮਾਰਚ 2022 ਤੋਂ ਇਸ ਸਾਲ ਪੈਰਾ ਏਸ਼ੀਆਈ ਖੇਡਾਂ ਤੱਕ ਦੀ ਫੀਸ ਲਈ 2.45 ਲੱਖ ਰੁਪਏ ਦੀ ਵਿੱਤੀ ਸਹਾਇਤਾ ਨੂੰ ਵੀ ਮਨਜ਼ੂਰੀ ਦਿੱਤੀ ਹੈ।
ਇਹ ਖ਼ਬਰ ਪੜ੍ਹੋ-PAK v AUS : ਦੂਜੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 90/1
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੱਟ ਦੇ ਕਾਰਨ ਨਡਾਲ 6 ਹਫਤੇ ਦੇ ਲਈ ਖੇਡ ਤੋਂ ਬਾਹਰ
NEXT STORY