ਸਪੋਰਟਸ ਡੈਸਕ : ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਤੋਂ ਦੁਨੀਆ ਦੇ ਕਈ ਬੱਲੇਬਾਜ਼ ਡਰਦੇ ਹਨ। ਇਨ੍ਹਾਂ ਦੋਵਾਂ ਨੇ ਮਿਲ ਕੇ ਕਈ ਟੀਮਾਂ ਨੂੰ ਘੱਟ ਸਕੋਰ 'ਤੇ ਸਮੇਟਿਆ ਹੈ ਅਤੇ ਭਾਰਤ ਨੂੰ ਕਈ ਵਾਰ ਮੁਕਾਬਲਿਆਂ ਵਿਚ ਜਿੱਤ ਦਿਵਾਈ ਹੈ। ਬੁਮਰਾਹ ਅਤੇ ਭੁਵਨੇਸ਼ਵਰ ਤੋਂ ਡਰਨ ਵਾਲੇ ਬੱਲੇਬਾਜ਼ਾਂ ਵਿਚ ਆਸਟਰੇਲੀਆ ਦੇ ਵਨਡੇ ਅਤੇ ਟੀ-20 ਕਪਤਨਾ ਐਰੋਨ ਫਿੰਚ ਵੀ ਹਨ। ਫਿੰਚ ਨੇ ਇਸ ਦਾ ਖੁਲਾਸਾ ਵੀ ਕੀਤਾ ਹੈ। ਉਸ ਨੇ ਇਕ ਡਾਕਿਊਮੈਂਟਰੀ 'ਦਿ ਟੈਸਟ' ਵਿਚ ਇਸ ਦੇ ਬਾਰੇ ਵਿਸਤਾਰਨ ਨਾਲ ਦੱਸਿਆ।
ਇਕ ਦੌਰ ਸੀ ਜਦੋਂ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਤੋਂ ਆਸਟਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਨੂੰ ਡਰ ਲਗਦਾ ਸੀ। ਵਾਰਨ ਨੇ ਇਸ ਗੱਲ ਨੂੰ ਕਈ ਵਾਰ ਸਵੀਕਾਰ ਵੀ ਕੀਤਾ ਹੈ। ਵਾਰਨ ਨੇ ਇਕ ਵਾਰ ਕਿਹਾ ਸੀ ਕਿ ਸਚਿਨ ਉਸ ਨੂੰ ਸੁਪਨਿਆਂ ਵਿਚ ਆ ਕੇ ਸਤਾਉਂਦੇ ਹਨ। ਹੁਣ ਅਜਿਹਾ ਹੀ ਕੁਝ ਫਿੰਚ ਨੇ ਕਿਹਾ ਹੈ। ਫਿੰਚ ਨੂੰ 2018 ਵਿਚ ਬੁਮਰਾਹ ਅਤੇ ਭੁਵਨੇਸ਼ਵਰ ਨੇ ਕਾਫੀ ਪਰੇਸ਼ਾਨ ਕੀਤਾ ਸੀ। ਆਸਟਰੇਲੀਆਈ ਕਪਤਾਨ ਨੇ ਕਿਹਾ ਕਿ ਉਸ ਦੌਰ ਵਿਚ ਉਸ ਨੂੰ ਸੁਪਨਾ ਵੀ ਇਹੀ ਆਉਂਦਾ ਸੀ ਕਿ ਭੁਵਨੇਸ਼ਵਰ ਅਤੇ ਬੁਮਰਾਹ ਉਸ ਨੂੰ ਆਸਾਨੀ ਨਾਲ ਆਊਟ ਕਰ ਰਹੇ ਹਨ।
ਐਰੋਨ ਫਿੰਚ ਨੇ ਕਿਹਾ ਕਿ ਮੈਂ ਪਸੀਨੇ-ਪਸੀਨੇ ਹੋ ਕੇ ਉਠਦਾ ਸੀ। ਭੁਵਨੇਸ਼ਵਰ ਮੈਨੂੰ ਵਾਰ-ਵਾਰ ਅੰਦਰ ਆਉਂਦੀ ਗੇਂਦ 'ਤੇ ਆਊਟ ਕਰ ਰਹੇ ਹਨ। ਇਸ ਦੌਰ ਵਿਚ ਭਾਰਤੀ ਤੇਜ਼ ਗੇਂਦਬਾਜ਼ ਨੇ ਫਿੰਚ ਨੂੰ ਚਾਰ ਵਾਰ ਆਊਟ ਕੀਤਾ ਸੀ। ਇਸ ਵਿਚੋਂ 3 ਵਾਰ ਵਨ ਡੇ ਅਤੇ ਇਕ ਵਾਰ ਟੀ-20 ਵਿਚ ਆਊਟ ਕੀਤਾ ਸੀ। ਆਸਟਰੇਲੀਆਈ ਕਪਤਾਨ ਨੇ ਅੱਗੇ ਇਹ ਵੀ ਕਿਹਾ ਕਿ ਉਹ ਰਾਤ ਨੂੰ ਇਹ ਸੋਚ ਕੇ ਉੱਠ ਜਾਂਦੇ ਸੀ ਕਿ ਅਗਲੇ ਦਿਨ ਬੁਮਰਾਹ ਦਾ ਸਾਹਮਣਾ ਕਿਵੇਂ ਕਰਨਾ ਹੈ।
CDC ਨੇ ਖੇਡਾਂ ਨੂੰ ਲੰਬੇ ਸਮੇਂ ਤਕ ਮੁਅੱਤਲ ਰੱਖਣ ਦਾ ਦਿੱਤਾ ਸੁਝਾਅ
NEXT STORY