ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੌਜੂਦਾ ਸਮੇਂ ਵਿਚ ਦੁਨੀਆਂ ਦੇ ਸਭ ਤੋਂ ਵੱਡੇ ਬੱਲੇਬਾਜ਼ਾਂ 'ਚੋਂ ਇਕ ਹਨ। ਤੁਹਾਨੂੰ ਲੱਗਦਾ ਹੋਵੇਗਾ ਕਿ ਭਾਰਤ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਵਿਚ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਦਾ ਨਾਂ ਹੋਵੇਗਾ ਪਰ ਅਜਿਹਾ ਨਹੀਂ ਹੈ। ਸਭ ਤੋਂ ਅਮੀਰ ਖਿਡਾਰੀ ਭਾਰਤ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਹਨ। ਭਾਰਤੀ ਕ੍ਰਿਕਟ ਬੋਰਡ ਦੁਨੀਆ ਦਾ ਸਭ ਤੋਂ ਵੱਡਾ ਅਤੇ ਅਮੀਰ ਕ੍ਰਿਕਟ ਬੋਰਡ ਹੈ। ਇਸ ਸਮੇਂ ਭਾਵੇਂ ਹੀ ਪੂਰੀ ਦੁਨੀਆ ਮਹਾਮਾਰੀ ਦੇ ਦੌਰ ਵਿਚੋਂ ਲੰਘ ਰਹੀ ਹੈ ਪਰ ਭਾਰਤੀ ਕ੍ਰਿਕਟਰ ਅੱਜ ਵੀ ਸਭ ਤੋਂ ਅਮੀਰ ਖਿਡਾਰੀਆਂ 'ਚੋਂ ਇਕ ਹੈ। ਦੇਖੋ 2021 ਦੇ 3 ਸਭ ਤੋਂ ਅਮੀਰ ਕ੍ਰਿਕਟਰ ਖਿਡਾਰੀ-

ਇਹ ਖ਼ਬਰ ਪੜ੍ਹੋ- ਯੂਰੋ 2020 ਦੇ ‘ਗੋਲਡਨ ਬੂਟ’ ਬਣੇ ਰੋਨਾਲਡੋ
ਸਚਿਨ ਤੇਂਦੁਲਕਰ- 870 ਕਰੋੜ ਰੁਪਏ
22 ਸਾਲ ਤੱਕ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੇ ਸਚਿਨ ਤੇਂਦੁਲਕਰ ਦੀ ਜਾਇਦਾਦ ਭਾਰਤੀ ਕ੍ਰਿਕਟਾਂ ਵਿਚੋਂ ਸਭ ਤੋਂ ਜ਼ਿਆਦਾ ਹੈ। ਉਨ੍ਹਾਂ ਦੀ ਜਾਇਦਾਦ 870 ਕਰੋੜ ਰੁਪਏ ਦੀ ਹੈ। ਸਚਿਨ ਅਜੇ ਵੀ ਐਮ.ਆਰ.ਐਫ, ਵੀਜ਼ਾ, ਪੈਪਸੀ, ਐਡੀਡਾਸ ਤੇ ਕੈਨਨ ਵਰਗੇ ਬ੍ਰਾਂਡ ਦੇ ਅੰਬੈਸਡਰ ਹਨ।

ਮਹਿੰਦਰ ਸਿੰਘ ਧੋਨੀ- 840 ਕਰੋੜ ਰੁਪਏ
ਸਚਿਨ ਤੋਂ ਬਾਅਦ ਦੂਜੇ ਨੰਬਰ ’ਤੇ ਮਹਿੰਦਰ ਸਿੰਘ ਧੋਨੀ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 840 ਕਰੋੜ ਰੁਪਏ ਹੈ। ਫੁੱਟਬਾਲ ਕਲੱਬ ਚੈਂਪੀਅਨ ਐਫ ਸੀ ਅਤੇ ਹਾਕੀ ਕਲੱਬ ਰਾਂਚੀ ਰੇਂਜ ਵਿਚ ਉਹਨਾਂ ਦੀ ਹਿੱਸੇਦਾਰੀ ਹੈ। ਬ੍ਰਾਂਡ ਐਡੋਰਸਮੈਂਟਸ ਵਿਚ ਧੋਨੀ ਕੋਲ ਡ੍ਰੀਮ 11, ਕਾਰ 24, ਇੰਡੀਗੋ ਪੇਂਟ, ਓਰੀਐਂਟ ਸ਼ਾਮਲ ਹਨ।
ਦੱਸ ਦੇਈਏ ਕਿ ਉਹ ਤਿੰਨ ਆਈ. ਸੀ. ਸੀ. ਟਰਾਫੀ ਜਿੱਤਣ ਵਾਲੇ ਅੰਤਰਰਾਸ਼ਟਰੀ ਕ੍ਰਿਕਟਰ ਵਿਚ ਇਕਲੌਤੇ ਕਪਤਾਨ ਹਨ। ਉਸਦੀ ਕਪਤਾਨੀ ਵਿਚ ਭਾਰਤ ਨੇ ICC T20 ਵਿਸ਼ਵ ਕੱਪ 2007, ICC ODI ਵਿਸ਼ਵ ਕੱਪ 2011 ਅਤੇ ICC ਚੈਂਪੀਅਨਸ ਟਰਾਫੀ 2013 ਜਿੱਤੀ ਸੀ।
ਇਹ ਖ਼ਬਰ ਪੜ੍ਹੋ- ਸੋਫੀ ਤੇ ਡੇਵੋਨ ਕਾਨਵੇ ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਬਣੇ

ਵਿਰਾਟ ਕੋਹਲੀ- 696 ਕਰੋੜ ਰੁਪਏ
ਧੋਨੀ ਤੋਂ ਬਾਅਦ ਤੀਜੇ ਨੰਬਰ ’ਤੇ ਵਿਰਾਟ ਕੋਹਲੀ ਦਾ ਨਾਂ ਹੈ। ਕੋਹਲੀ ਦੀ ਜਾਇਦਾਦ 696 ਕਰੋੜ ਰੁਪਏ ਹੈ। ਵਿਰਾਟ ਅਜੇ ਪਿਊਮਾ ਦੇ ਨਾਲ 110 ਕਰੋੜ ਰੁਪਏ 'ਚ 2025 ਤੱਕ ਜੁੜੇ ਰਹਿਣ ਵਾਲੇ ਹਨ। ਐਮ. ਆਰ. ਐਫ, ਐਮ. ਪੀ.ਐਲ., ਬਲੂਸਟਾਰ ਅਤੇ ਹੀਰੋ ਮੋਟੋਕਾਪ, ਲਗਜ਼ਰੀ ਕਾਰ ਨਿਰਮਾਤਾ ਔਡੀ ਨਾਲ ਵੀ ਉਹ ਜੁੜੇ ਹੋਏ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ-ਸ਼੍ਰੀਲੰਕਾ ਸੀਰੀਜ਼ 'ਚ ਫਿਰ ਹੋਇਆ ਬਦਲਾਅ, ਹੁਣ ਇੰਨੇ ਵਜੇ ਤੋਂ ਸ਼ੁਰੂ ਹੋਵੇਗਾ ਮੈਚ
NEXT STORY