ਗੋਲਡ ਕੋਸਟ- ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਆਸਟਰੇਲੀਆ ਦੇ ਵਿਚਾਲੇ ਵੀਰਵਾਰ ਨੂੰ ਇੱਥੇ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਮੀਂਹ ਦੇ ਕਾਰਨ ਰੱਦ ਕਰ ਦਿੱਤਾ ਗਿਆ। ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਭਾਰਤ ਨੇ 15.2 ਓਵਰਾਂ ਵਿਚ ਚਾਰ ਵਿਕਟਾਂ 'ਤੇ 131 ਦੌੜਾਂ ਬਣਾਈਆਂ ਸਨ, ਜਿਸ ਤੋਂ ਬਾਅਦ ਮੀਂਹ ਨੇ ਮੈਚ ਨੂੰ ਰੋਕ ਦਿੱਤਾ ਤੇ ਫਿਰ ਆਖਰ ਵਿਚ ਇਸ ਨੂੰ ਰੱਦ ਕਰ ਦਿੱਤਾ। ਜੇਮਿਮਾ 49 ਦੌੜਾਂ ਬਣਾ ਕੇ ਅਜੇਤੂ ਰਹੀ ਅਤੇ ਉਸਦੇ ਨਾਲ ਦੂਜੇ ਪਾਸੇ ਰਿਚਾ ਘੋਸ਼ ਸੀ ਜੋ ਅਜੇਤੂ 17 ਦੌੜਾਂ ਬਣਾ ਚੁੱਕੀ ਸੀ।
ਇਹ ਖ਼ਬਰ ਪੜ੍ਹੋ- IPL 2021 : ਰਾਹੁਲ ਨੇ ਹਾਸਲ ਕੀਤੀ ਇਹ ਉਪਲੱਬਧੀ, ਬਣਾਏ ਇਹ ਰਿਕਾਰਡ

ਇਸ ਰੱਦ ਹੋਏ ਮੈਚ ਨਾਲ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਦਿੱਤਾ ਗਿਆ। ਲਹਲਿਆ ਮੈਕਗ੍ਰਾ ਤੇ ਹਨਾ ਡਾਰਲਿੰਗਟਨ ਨੇ ਆਸਟਰੇਲੀਆ ਦੇ ਲਈ ਟੀ-20 ਅੰਤਰਰਾਸ਼ਟਰੀ ਮੈਚ ਵਿਚ ਡੈਬਿਊ ਕੀਤਾ। ਭਾਰਤ ਦੇ ਲਈ ਰੇਣੁਕਾ ਸਿੰਘ ਨੇ ਡੈਬਿਊ ਕੀਤਾ ਜਦਕਿ ਯਾਸਿਤਕਾ ਭਾਟੀਆ ਦੇ ਲਈ ਵੀ ਇਹ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਸੀ। ਇਸ ਤੋਂ ਪਹਿਲਾਂ ਭਾਰਤ ਨੇ ਮੇਜ਼ਬਾਨਾਂ ਦੇ ਵਿਰੁੱਧ ਮੀਂਹ ਨਾਲ ਪ੍ਰਭਾਵਿਤ ਦਿਨ-ਰਾਤ ਟੈਸਟ ਮੈਚ ਡਰਾਅ ਕਰਾਇਆ ਸੀ ਜਦਕਿ ਵਨ ਡੇ ਸੀਰੀਜ਼ ਵਿਚ ਉਨ੍ਹਾਂ ਨੂੰ 1-2 ਨਾਲ ਹਾਰ ਮਿਲੀ ਸੀ। ਸੀਰੀਜ਼ ਦਾ ਦੂਜਾ ਟੀ-20 ਅੰਤਰਰਾਸ਼ਟਰੀ ਮੈਚ ਸ਼ਨੀਵਾਰ ਨੂੰ ਖੇਡਿਆ ਜਾਵੇਗਾ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IPL 2021 : ਰਾਹੁਲ ਨੇ ਹਾਸਲ ਕੀਤੀ ਇਹ ਉਪਲੱਬਧੀ, ਬਣਾਏ ਇਹ ਰਿਕਾਰਡ
NEXT STORY