ਸਪੋਰਟਸ ਡੈਸਕ— ਕ੍ਰਿਕਟ ਜਗਤ 'ਚ ਲਗਾਤਾਰ 6 ਗੇਂਦਾਂ 'ਤੇ 6 ਛੱਕੇ ਲਗਾਉਣ ਦੇ ਕਾਰਨਾਮੇ ਤਾਂ ਕਈ ਵਾਰ ਹੋ ਦੇਖੇ ਹੋਣਗੇ, ਪਰ ਬੰਗਲਾਦੇਸ਼ 'ਚ ਤਿੰਨ ਦੇਸ਼ਾਂ ਦੀ ਟੀ20 ਸੀਰੀਜ ਦੇ ਦੌਰਾਨ ਸ਼ਨੀਵਾਰ ਨੂੰ ਅਫਗਾਨਿਸਤਾਨ ਦੇ ਮੁਹੰਮਦ ਨਬੀ ਅਤੇ ਨਜੀਬੁਲਾਹ ਜਾਦਰਾਨ ਨੇ ਇਕ ਨਵਾਂ ਹੀ ਕਰਿਸ਼ਮਾ ਕਰ ਦਿੱਤਾ। ਉਂਨ੍ਹਾਂ ਨੇ ਜਿੰਬਾਬਵੇ ਖਿਲਾਫ ਟੀ20 ਮੁਕਾਬਲੇ 'ਚ ਲਗਾਤਾਰ 7 ਗੇਂਦਾਂ 'ਚ 7 ਛੱਕ ਲਗਾ ਦਿੱਤੇ। ਨਬੀ ਨੇ ਤੇਂਦਈ ਚਟਾਰਾ ਦੀਆਂ ਗੇਂਦਾਂ 'ਤੇ ਲਗਾਤਾਰ 4 ਛੱਕੇ ਲਗਾਏ। ਇਸ ਤੋਂ ਬਾਅਦ ਨਜੀਬੁਲਾਹ ਨੇ ਨੇਵਿਲ ਮਾਦਜਿਵਾ ਦੀਆਂ ਗੇਂਦਾਂ 'ਤੇ ਲਗਾਤਾਰ 3 ਛੱਕੇ ਲਾਏ। ਇਹ ਸਿਲਸਿਲਾ ਮੋਦਜਿਵਾ ਦੇ ਵਾਇਡ ਗੇਂਦ ਪਾਉਣ ਨਾਲ ਰੂਕਿਆ। ਇਸ ਤੋਂ ਬਾਅਦ ਸਹੀ ਠੀਕ ਗੇਂਦ 'ਤੇ ਵੀ ਨਜੀਬੁਲਾਹ ਨੇ ਚੌਕਾ ਲਾਇਆ। ਅਜਿਹੇ 'ਚ ਨਬੀ ਅਤੇ ਜਾਦਰਾਨ ਨੇ ਮਿਲ ਕੇ 8 ਗੇਂਦ 'ਤੇ 47 ਦੌੜਾਂ ਬਣਾਈਆ। ਅਗਲੀ ਗੇਂਦ 'ਤੇ ਕ੍ਰਿਕਟ 'ਚ ਲਗਾਤਾਰ 7 ਗੇਂਦਾਂ 'ਚ 7 ਛੱਕੇ ਲਗਾਉਣ ਦਾ ਕਾਰਨਾਮਾ ਪਹਿਲੀ ਵਾਰ ਹੋਇਆ ਹੈ।
ਨਬੀ-ਨਜੀਬੁਲਾਹ ਨੇ 40 ਗੇਂਦ 'ਚ ਬਣਾਈਆਂ 107 ਦੌੜਾਂ
ਨਬੀ ਨੇ 18 ਗੇਂਦਾਂ ਦਾ ਸਾਹਮਣਾ ਕੀਤਾ ਅਤੇ 38 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਨਜੀਬੁਲਾਹ ਨੇ 30 ਗੇਂਦ 'ਚ 5 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ ਅਜੇਤੂ 69 ਦੌੜਾਂ ਬਣਾਈਆਂ। ਦੋਨੋਂ ਜਦੋਂ ਕ੍ਰੀਜ਼ 'ਤੇ ਆਏ ਤੱਦ ਅਫਗਾਨਿਸਤਾਨ ਦਾ ਸਕੋਰ 13.2 ਓਵਰਾਂ 'ਚ 4 ਵਿਕਟ 'ਤੇ 90 ਦੌੜਾਂ ਸੀ। ਇਨ੍ਹਾਂ ਦੋਨਾਂ ਨੇ ਮਿਲ ਕੇ ਜਿੰਬਾਬਵੇ ਦੀ ਰੱਜ ਕੇ ਖਬਰ ਲਈ ਅਤੇ ਅਗਲੀ 40 ਗੇਂਦਾਂ 'ਚ 107 ਦੌੜਾਂ ਬਣਾ ਦਿੱਤੀਆਂ।
ਇੰਝ ਬਣੀਆਂ ਦੌੜਾਂ
16.3 : ਚਟਾਰਾ ਦੀ ਲੈੱਗ ਕਟਰ 'ਤੇ ਨਬੀ ਨੇ ਬੈਕਫੁੱਟ 'ਤੇ ਛੱਕਾ ਉਡਾਇਆ।
16.4 : ਚਟਾਰਾ ਦੀ ਫੁੱਲ ਲੈਂਥ ਗੇਂਦ 'ਤੇ ਨਬੀ ਨੇ ਬਾਟਮ ਹੈਂਡ ਦੀ ਮਦਦ ਨਾਲ ਚੌਕਾ ਲਾਇਆ।
16.5 : ਚਟਾਰਾ ਨੇ ਤੀਜੀ ਗੇਂਦ ਸਟੰਪਸ 'ਤੇ ਸੁਟੀ ਤਾਂ ਨਬੀ ਨੇ ਲੋਅ ਫੁਲਟਾਸ ਨੂੰ ਡੀਪ ਮਿਡਵਿਕਟ ਦੇ ਉਪਰੋਂ ਛੱਕਾ ਲਾਇਆ।
16.6 : ਚਟਾਰਾ ਨੇ ਫਿਰ ਲੋਅ ਫੁਲਟਾਸ ਸੁੱਟੀ। ਗੇਂਦ ਆਫਸਾਇਡ ਬਾਹਰ ਸੀ। ਨਬੀ ਨੇ ਡੀਪ ਐਕਸਟਰਾ ਕਵਰ ਦੇ ਉਪਰੋਂ ਛੱਕ ਲਾਇਆ।
17.1 : ਮਾਦਵਿਜਾ ਦੀ ਲੈਂਥ ਬਾਲ ਨੂੰ ਨਜੀਬੁੱਲਾਹ ਨੇ ਡੀਪ ਮਿਡਵਿਕਟ ਦੇ 'ਤੇ ਛੱਕਾ ਲਾਇਆ।
17.2 : ਮਾਦਵਿਜਾ ਦੀ ਆਫਸਾਇਡ 'ਤੇ ਛੋਟੀ ਗੇਂਦ 'ਤੇ ਨਜੀਬੁਲਾਹ ਨੇ ਇਸ ਨੂੰ ਵੀ ਡੀਪ ਮਿਡਵਿਕਟ ਦੇ ਉੁਪਰੋਂ ਛੱਕਾ ਉੱਡਾਇਆ।
17.3 : ਹੌਲੀ ਗੇਂਦ 'ਤੇ ਅਫਗਾਨੀ ਬੱਲੇਬਾਜ਼ ਨੇ ਫਾਇਨ ਲੈੱਗ ਦੇ ਉਪਰੋਂ ਛੱਕਾ ਮਾਰਿਆ।
ਇਸੇ ਤਰ੍ਹਾਂ 7 ਗੇਂਦਾਂ 'ਚ 7 ਛੱਕੇ ਦਾ ਰਿਕਾਰਡ ਬਣ ਗਿਆ।
IND vs SA T-20 : ਧਰਮਸ਼ਾਲਾ 'ਚ ਤੇਜ਼ ਮੀਂਹ, ਮੈਚ 'ਚ ਪੈ ਸਕਦਾ ਹੈ ਵਿਘਨ
NEXT STORY