ਪੁਣੇ- ਪੰਜਾਬ ਕਿੰਗਜ਼ ਦੇ ਵਿਰੁੱਧ ਬੁੱਧਵਾਰ ਨੂੰ ਖੇਡੇ ਗਏ ਆਈ. ਪੀ. ਐੱਲ. ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ ਲਗਾਤਾਰ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਇਸ ਹਾਰ ਦੇ ਬਾਵਜੂਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਈ. ਪੀ. ਐੱਲ. ਵਿਚ ਇਕ ਵੱਡਾ ਰਿਕਾਰਡ ਬਣਾ ਦਿੱਤਾ ਹੈ। ਰੋਹਿਤ ਆਈ. ਪੀ. ਐੱਲ. ਵਿਚ 500 ਚੌਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
ਇਹ ਖ਼ਬਰ ਪੜ੍ਹੋ- ਪਾਕਿ ਸਫੇਦ ਗੇਂਦ ਸੀਰੀਜ਼ ਦੇ ਲਈ ਕਰੇਗਾ ਸ਼੍ਰੀਲੰਕਾ ਦੀ ਮੇਜ਼ਬਾਨੀ
ਰੋਹਿਤ ਸ਼ਰਮਾ ਵਿਰਾਟ ਕੋਹਲੀ ਤੋਂ ਬਾਅਦ ਟੀ-20 ਕ੍ਰਿਕਟ ਵਿਚ 10,000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਭਾਰਤੀ ਬੱਲੇਬਾਜ਼ ਵੀ ਬਣ ਗਏ। ਹਾਲਾਂਕਿ ਰੋਹਿਤ ਸ਼ਰਮਾ ਦੀ ਆਈ. ਪੀ. ਐੱਲ. ਵਿਚ 500 ਚੌਕੇ ਅਤੇ ਟੀ-20 ਵਿਚ 10,000 ਦੌੜਾਂ ਦੀ ਉਪਲੱਬਧੀਆਂ ਤੋਂ ਇਲਾਵਾ ਮੁੰਬਈ ਇੰਡੀਅਨਜ਼ ਦੇ ਲਈ ਜਸ਼ਨ ਮਨਾਉਣ ਦੇ ਲਈ ਕੁਝ ਵੀ ਜ਼ਿਆਦਾ ਨਹੀਂ ਸੀ ਕਿਉਂਕਿ ਉਹ ਪੰਜਾਬ ਕਿੰਗਜ਼ ਤੋਂ 12 ਦੌੜਾਂ ਨਾਲ ਹਾਰ ਗਏ ਸਨ।
ਇਹ ਖ਼ਬਰ ਪੜ੍ਹੋ- ਕ੍ਰਿਕਟ : ਆਸਟਰੇਲੀਆ ਦੇ ਸਹਾਇਕ ਕੋਚ ਅਹੁਦੇ ਤੋਂ ਹਟੇ ਜੇਫ ਵਾਨ
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਬੱਲੇਬਾਜ਼
ਰੋਹਿਤ ਸ਼ਰਮਾ- 502
ਸੁਰੇਸ਼ ਰੈਨਾ- 506
ਡੇਵਿਡ ਵਾਰਨਰ- 515
ਵਿਰਾਟ ਕੋਹਲੀ- 554
ਸ਼ਿਖਰ ਧਵਨ- 673
ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. 2022 'ਚ ਮੁੰਬਈ ਇੰਡੀਅਨਜ਼ ਲਗਾਤਾਰ 5ਵਾਂ ਮੁਕਾਬਲਾ ਹਾਰ ਗਈ ਹੈ। ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 12 ਦੌੜਾਂ ਨਾਲ ਮਾਤ ਦਿੱਤੀ ਹੈ। 199 ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਰੋਹਿਤ ਦੀ ਟੀਮ 20 ਓਵਰਾਂ ਵਿਚ 186 ਦੌੜਾਂ ਹੀ ਬਣਾ ਸਕੀ। ਮੁੰਬਈ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਡੇਵਾਲਡ ਬ੍ਰੇਵਿਸ ਨੇ ਬਣਾਈਆਂ। ਉਨ੍ਹਾਂ ਨੇ 25 ਗੇਂਦਾਂ ਵਿਚ 49 ਦੌੜਾਂ ਦੀ ਪਾਰੀ ਖੇਡੀ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਕ੍ਰਿਕਟ : ਆਸਟਰੇਲੀਆ ਦੇ ਸਹਾਇਕ ਕੋਚ ਅਹੁਦੇ ਤੋਂ ਹਟੇ ਜੇਫ ਵਾਨ
NEXT STORY